ਦੋਸਤੋ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਕਾਰੋਬਾਰ ਕਰਦੇ ਹਾਂ, ਤਾਂ ਸਾਨੂੰ ਕੁੱਝ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਹੱਲ ਕਰਦੇ ਕਰਦੇ ਅਸੀਂ ਥੱਕ ਜਾਂਦੇ ਹੈ|
ਇਹ ਮੁਸ਼ਕਿਲਾਂ ਹਨ ਜਿਵੇਂ ਕਿ :
ਸਾਡੀ ਨਿੱਜੀ ਜ਼ਿੰਦਗੀ ਦਾ ਕਾਰੋਬਾਰੀ ਜ਼ਿੰਦਗੀ ਨਾਲ ਘੁਲ-ਮਿਲ ਜਾਣਾ
ਸਾਨੂੰ ਆਪਣੇ ਗ੍ਰਾਹਕ ਨੂੰ ਸਾਰਾ ਦਿਨ ਪ੍ਰੋਡਕਟ ਦੀ ਪੂਰੀ ਜਾਣਕਾਰੀ ਦਿੰਦੇ ਰਹਿਣਾ
ਪ੍ਰੋਡਕਟ ਨੂੰ ਵੇਚਣ ਤੋਂ ਬਾਅਦ, ਉਸਨੂੰ ਇਸਤੇਮਾਲ ਕਰਨ ਦੀ ਜਾਣਕਾਰੀ ਦਿੰਦੇ ਰਹਿਣਾ
ਸਾਰਾ ਦਿਨ ਫੋਨ 'ਤੇ ਆਰਡਰ ਬੁੱਕ ਕਰਨਾ ਅਤੇ ਉਹਨਾਂ ਨੂੰ ਲਿੱਖਦੇ-ਲਿੱਖਦੇ ਥੱਕ ਜਾਣਾ
ਗ੍ਰਾਹਕ ਨੂੰ ਸਮੇਂ-ਸਮੇਂ 'ਤੇ ਆਪਣੇ ਬਾਰੇ ਯਾਦ ਕਰਾਉਂਦੇ ਰਹਿਣਾ, ਤਾਂ ਕਿ ਅਗਲੀ ਵਾਰ ਖ਼ਰੀਦਦਾਰੀ ਕਰਨ ਲਈ ਵੀ ਉਹ ਸਾਡੇ ਕੋਲ ਹੀ ਆਵੇ
ਦੋਸਤੋ ਅੱਜ ਮੈਂ ਜਿਸ APP ਬਾਰੇ ਗੱਲ ਕਰਨ ਜਾ ਰਿਹਾ ਹਾਂ, ਇਹ ਇੱਕ ਬਹੁਤ ਹੀ ਪ੍ਰਸਿੱਧ APP ਹੈ, ਜਿਸ ਦਾ ਇੱਕ Business Version ਹੈ, ਜਿਸ ਦੇ ਨਾਲ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਨੂੰ ਹੱਲ ਮਿਲ ਜਾਂਦਾ ਹੈ| ਇਹ APP ਹੈ WhatsApp Business APP, ਇਹ ਆਮ WhatsApp ਨਾਲੋਂ ਇੱਕ ਅਲੱਗ APP ਹੈ, ਅਤੇ ਇਸ ਨੂੰ ਇੱਕੋ smartphone 'ਤੇ ਹੀ ਅਸੀਂ ਆਪਣੇ ਨਿੱਜੀ ਨੰਬਰ ਨਾਲ WhatsApp ਅਤੇ ਕਾਰੋਬਾਰੀ ਨੰਬਰ ਨਾਲ WhatsApp Business ਚਲਾ ਸਕਦੇ ਹਾਂ|
WhatsApp Business ਨੂੰ ਅੱਜ ਦੇ ਸਮੇਂ ਵਿੱਚ ਕੋਈ 1.5 ਕਰੋੜ ਕਾਰੋਬਾਰੀ ਇਸਤੇਮਾਲ ਕਰ ਰਹੇ ਹਨ, ਪਰ ਹਜੇ ਵੀ ਕਰੋੜਾਂ ਕਾਰੋਬਾਰੀ ਹਨ ਜਿਹਨਾਂ ਨੂੰ ਇਸ APP ਦੀ ਯਾਂ ਤਾਂ ਜਾਣਕਾਰੀ ਹੀ ਨਹੀਂ ਹੈ, ਯਾਂ ਉਹ ਇਸ ਦੇ ਪੂਰੇ features ਨੂੰ ਇਸਤੇਮਾਲ ਹੀ ਨਹੀਂ ਕਰ ਰਹੇ ਹਨ|
ਇਸ ਬਲਾਗ ਵਿੱਚ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਸਾਨੂੰ WhatsApp Business ਦੇ ਆਪਣੇ ਕਾਰੋਬਾਰ ਵਿੱਚ ਰੋਜ਼ਾਨਾ ਇਸਤੇਮਾਲ ਕਰਨ ਨਾਲ ਬਹੁਤ ਹੀ ਆਸਾਨੀ ਹੋਣ ਵਾਲੀ ਹੈ|
ਚਲੋ ਜਾਣਦੇ ਹਾਂ WhatsApp Business ਦੇ ਕੁੱਝ ਅਜਿਹੇ features ਬਾਰੇ, ਜਿਹਨਾਂ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਸਾਰੀ ਸਹੂਲਤ ਹਾਸਿਲ ਕਰ ਸਕਦੇ ਹਾਂ, ਇਹ ਕੁੱਝ features ਹਨ :
Business Profile
Product Catalog Design
Greeting/Away Messages and Quick Replies
Labels
Facebook/Instagram Integration
Broadcasting Lists
WhatsApp Status
ਪਰ ਇਹਨਾਂ ਸਭ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਸਾਨੂੰ ਆਪਣਾ ਨਿੱਜੀ ਨੰਬਰ ਅਤੇ ਕਾਰੋਬਾਰੀ ਨੰਬਰ ਅਲੱਗ ਅਲੱਗ ਰੱਖਣਾ ਹੈ, ਤਾਂ ਜੋ ਸਾਡੀ ਨਿੱਜੀ ਅਤੇ ਕਾਰੋਬਾਰੀ ਜ਼ਿੰਦਗੀ ਅਲੱਗ-ਅਲੱਗ ਹੋ ਸਕੇ| ਅਸੀਂ ਆਪਣੇ WhatsApp Business ਵਿੱਚ ਆਪਣੀ ਨਿੱਜੀ ਤਸਵੀਰਾਂ, ਨਿੱਜੀ ਮੈਸੇਜ, ਧਾਰਮਿਕ ਯਾਂ ਸਿਆਸੀ ਮੈਸੇਜ, forwarded messages ਯਾਂ ਅਜੇਹੀ ਕੋਈ ਵੀ ਜਾਣਕਾਰੀ ਜੋ ਸਾਡੇ ਕਾਰੋਬਾਰ ਨਾਲ ਸਬੰਧਿਤ ਨਾ ਹੋਵੇ, ਅਸੀਂ ਕਦੇ ਵੀ ਸ਼ੇਅਰ ਨਹੀਂ ਕਰਨੀ ਹੈ| ਅਸੀਂ ਸਿਰਫ਼ ਅਤੇ ਸਿਰਫ਼, ਆਪਣੇ ਕਾਰੋਬਾਰ ਯਾਂ ਸਾਡੇ ਪ੍ਰੋਡਕਟ ਦੇ ਇਰਦ-ਗਿਰਦ ਹੀ ਜਾਣਕਾਰੀ ਸ਼ੇਅਰ ਕਰਨੀ ਹੈ ਤਾਂ ਕਿ ਸਾਡਾ ਗ੍ਰਾਹਕ ਨਾਰਾਜ਼ ਮਹਿਸੂਸ ਨਾ ਕਰੇ|
ਤਾਂ ਚਲੋ ਸ਼ੁਰੂ ਕਰਦੇ ਹਾਂ WhatsApp Business ਦੇ features ਦੀ ਜਾਣਕਾਰੀ ਲੈਣਾ| ਅਗਰ ਤੁਸੀਂ WhatsApp Business ਨੂੰ Install ਕਰਨ ਬਾਰੇ ਅਤੇ ਇਸਦੇ features ਨੂੰ set ਕਰਨ ਬਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਡਿਜੀਟਲ ਸਰਦਾਰਜੀ ਦੇ ਇਸ ਲਿੰਕ ਨੂੰ ਕਲਿੱਕ ਕਰ ਕਿ ਪੂਰੀ ਵੀਡੀਓ ਦੇਖ ਸਕਦੇ ਹੋ|
1. Business Profile
WhatsApp Business ਵਿੱਚ ਆਪਣਾ Business Profile ਬਣਾਉਣ ਲਈ, ਸਾਨੂੰ Settings ਵਿੱਚ ਜਾ ਕਿ, ਸਭ ਤੋਂ ਉੱਤੇ ਦਿੱਤੇ Business Tools ਵਿੱਚ ਜਾਣਾ ਹੁੰਦਾ ਹੈ| ਇਸ ਵਿੱਚ ਅਸੀਂ ਆਪਣੀ profile picture ਲਗਾਉਣੀ ਹੁੰਦੀ ਹੈ, ਜੋ ਕਿ ਤੁਹਾਡਾ ਕਾਰੋਬਾਰ ਦਾ ਲੋਗੋ ਹੋ ਸਕਦਾ ਹੈ ਜਾਂ ਕੋਈ ਅਜੇਹੀ ਤਸਵੀਰ ਜਿਸ ਨਾਲ ਤੁਹਾਡੇ ਕਾਰੋਬਾਰ ਦੀ ਪਛਾਣ ਜੁੜੀ ਹੋਵੇ | ਫਿਰ ਅਸੀਂ ਆਪਣੇ ਕਾਰੋਬਾਰ ਦਾ ਨਾਮ, ਮੋਬਾਈਲ ਨੰਬਰ, ਇੱਕ ਛੋਟੀ ਜੇਹਾ ਕਾਰੋਬਾਰ ਦਾ ਵਰਣਨ, ਕਾਰੋਬਾਰ ਕਰਨ ਦਾ ਸਮਾਂ, ਪਤਾ ਅਤੇ ਲੋਕੇਸ਼ਨ, ਈ-ਮੇਲ, ਵੈਬਸਾਈਟ ਦਾ ਨਾਂ ਆਦਿ ਭਰਨਾ ਹੁੰਦਾ ਹੈ| ਉਸ ਤੋਂ ਬਾਅਦ ਇਹ ਸਾਨੂੰ ਆਪਣੇ ਕਾਰੋਬਾਰ ਦੀ ਉਚਿੱਤ ਸ਼੍ਰੇਣੀ ਚੁਨਣ ਲਈ ਕਹਿੰਦਾ ਹੈ ਅਤੇ ਅਖ਼ੀਰ ਵਿੱਚ About section ਵਿੱਚ ਆਪਣੇ ਕਾਰੋਬਾਰ ਦੀ ਬਿਲਕੁਲ ਸਟੀਕ ਜਾਣਕਾਰੀ ਭਰਨੀ ਹੁੰਦੀ ਹੈ| ਇਹ ਇੱਕ ਬਹੁਤ ਹੀ ਖਾਸ feature ਹੈ, ਕਿਉਂਕੀ ਇਸ ਦੇ ਮੁੱਢਲੇ ਕੁੱਝ ਸ਼ਬਦ ਸਾਡੇ ਨੰਬਰ ਨਾਲ ਹਮੇਸ਼ਾਂ ਦਿਖਾਈ ਦਿੰਦੇ ਹਨ ਅਤੇ ਸਾਨੂੰ ਇਹ ਜਾਣਕਾਰੀ ਦੇਣ ਲਈ ਸਿਰਫ਼ 139 ਅੱਖਰ ਹੀ ਮਿਲਦੇ ਹਨ| ਸੋ ਅਸੀਂ ਇਹਨਾਂ 139 ਅਖਰਾਂ ਨੂੰ ਬਿਲਕੁਲ ਸਪਸ਼ਟ ਅਤੇ ਆਕਰਸ਼ਕ ਰੂਪ ਵਿੱਚ ਲਿਖਣਾ ਚਾਹੀਦਾ ਹੈ| ਇਹ ਪਹਿਲਾ ਹੀ feature ਸਾਡੇ ਲਈ Business Card ਦਾ ਕੰਮ ਕਰਦਾ ਹੈ ਅਤੇ ਸਾਡੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਨੂੰ ਸਾਡੇ ਨੰਬਰ ਦੇ ਨਾਲ ਜੋੜ ਕਿ ਗ੍ਰਾਹਕ ਤੱਕ ਪਹੁੰਚਾ ਦਿੰਦਾ ਹੈ|
ਅਗਰ ਤੁਸੀਂ WhatsApp Business ਦੇ ਇਸ feature ਨੂੰ ਵੀਡੀਓ ਰਾਹੀਂ ਵੇਖ-ਵੇਖ ਕਿ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp Business Video ਦੇ ਇਸ ਲਿੰਕ ਨੂੰ ਦਬਾ ਕਿ ਪੂਰੀ ਵੀਡੀਓ ਵੇਖ ਕਿ ਬਹੁਤ ਹੀ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ|
2. Catalog
ਦੋਸਤੋ ਇਹ WhatsApp Business ਦਾ ਬਹੁਤ ਹੀ ਖ਼ਾਸ feature ਹੈ, ਇਸ ਦੇ ਵਿੱਚ ਅਸੀਂ ਆਪਣੇ products ਦੀ ਜਾਣਕਾਰੀ ਇੱਕ ਬਹੁਤ ਹੀ ਆਸਾਨ ਤਰੀਕੇ ਨਾਲ ਭਰ ਸਕਦੇ ਹਾਂ ਅਤੇ ਉਨੇ ਹੀ ਆਸਾਨ ਤਰੀਕੇ ਨਾਲ ਆਪਣਾ ਪੂਰਾ ਦਾ ਪੂਰਾ Catalog ਆਪਣੇ ਗ੍ਰਾਹਕ ਨਾਲ share ਕਰ ਸਕਦੇ ਹਾਂ, ਅਤੇ ਸਾਡਾ ਗ੍ਰਾਹਕ ਇਸ catalog ਵਿੱਚੋਂ ਆਪਣੀ ਲੋੜੀਂਦੀ item ਨੂੰ ਚੁਣ ਕਿ ਆਪਣਾ ਇੱਕ cart ਬਣਾ ਸਕਦਾ ਹੈ ਅਤੇ WhatsApp ਰਾਹੀਂ ਸਾਨੂੰ ਇਹ cart ਭੇਜ ਕਿ ਆਰਡਰ ਦੇ ਸਕਦਾ ਹੈ|
ਦੂਸਰੇ ਨੰਬਰ 'ਤੇ ਦਿੱਤੇ ਇਸ feature ਨੂੰ ਅਗਰ ਅਸੀਂ ਖੋਲਾਂਗੇ ਤਾਂ ਅਸੀਂ ਆਪਣੇ product ਦੀ ਤਸਵੀਰ ਪਾ ਸਕਦੇ ਹਾਂ, ਉਸਦਾ ਨਾਮ ਅਤੇ ਕੀਮਤ ਭਰ ਸਕਦੇ ਹਾਂ ਅਤੇ ਇੱਕ ਛੋਟਾ ਜਿਹਾ ਵਰਨਣ ਵੀ ਦੇ ਸਕਦੇ ਹਾਂ| ਅਗਰ ਸਾਡੀ ਕੋਈ website ਹੈ ਅਤੇ ਇਹੀ product ਅਸੀਂ ਉੱਥੇ ਵੀ ਵੇਚਦੇ ਹਾਂ ਤਾਂ ਅਸੀਂ more fields ਖੋਲ੍ਹ ਕਿ ਉਸ ਵਿੱਚ ਇਸ ਦਾ weblink ਵੀ ਭਰ ਸਕਦੇ ਹਾਂ| ਇਹ ਸਾਰੀ ਜਾਣਕਾਰੀ ਭਰ ਕਿ ਅਸੀਂ save ਕਰ ਲੈਣਾ ਹੈ, ਅਤੇ ਇਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ product ਹਨ ਉਹਨਾਂ ਨੂੰ ਇੱਕ-ਇੱਕ ਕਰ ਕਿ ਇਸ ਵਿੱਚ ਭਰ ਕਿ, ਆਪਣਾ catalog ਤਿਆਰ ਕਰ ਲੈਣਾ ਹੈ|
ਇਸ ਦੇ ਵਿੱਚ ਇੱਕ ਹੋਰ ਵਿਕਲਪ ਹੁੰਦਾ ਹੈ ਜਿਸ ਨਾਲ, ਅਗਰ ਤੁਹਾਡੇ ਕੋਲ ਕਿਸੇ ਕਾਰਨ ਕੋਈ product ਉਪਲੱਬਧ ਨਹੀਂ ਹੈ ਤਾਂ ਅਸੀਂ ਉਸ ਨੂੰ hide this item ਵਾਲੇ ਬਟਨ ਨੂੰ ਦਬਾ ਕਿ ਆਰਜ਼ੀ ਤੌਰ 'ਤੇ ਛੁਪਾ ਵੀ ਸਕਦੇ ਹਾਂ| Catalog ਤਿਆਰ ਕਰਨ ਤੋਂ ਬਾਅਦ ਅਸੀਂ settings ਖੋਲ੍ਹ ਕਿ ਇਹ ਚੈੱਕ ਕਰਨਾ ਹੈ ਕਿ Show Add To Cart ਵਾਲਾ ਬਟਨ ਚਾਲੂ ਹੈ ਜਾਂ ਨਹੀਂ| ਇਹ ਬਟਨ ਚਾਲੂ ਹੋਵੇਗਾ ਤਾਂ ਹੀ ਸਾਡਾ ਗ੍ਰਾਹਕ ਆਪਣਾ cart ਤਿਆਰ ਕਰ ਸਕੇਗਾ|
ਜਦੋਂ ਵੀ ਕੋਈ ਗ੍ਰਾਹਕ ਸਾਡੀ WhatsApp Business ਦੀ chat ਵਿੱਚ ਜਾਂਦਾ ਹੈ ਤਾਂ ਉਸ ਨੂੰ catalog ਦਾ ਇੱਕ ਛੋਟਾ ਜਿਹਾ ਚਿੰਨ੍ਹ ਉੱਤੇ ਸੱਜੇ ਹੱਥ ਦਿਖਾਈ ਦਿੰਦਾ ਹੈ, ਉਸਨੂੰ ਦਬਾ ਕਿ ਵੀ ਗ੍ਰਾਹਕ ਸਾਡਾ catalog ਖੋਲ੍ਹ ਸਕਦਾ ਹੈ ਅਤੇ cart ਤਿਆਰ ਕਰ ਸਕਦਾ ਹੈ|
ਅਗਰ ਤੁਸੀਂ WhatsApp Business ਦੇ ਇਸ feature ਨੂੰ ਵੀਡੀਓ ਰਾਹੀਂ ਵੇਖ-ਵੇਖ ਕਿ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp Business Video ਦੇ ਲਿੰਕ ਨੂੰ ਦਬਾ ਕਿ ਪੂਰੀ ਵੀਡੀਓ ਵੇਖ ਕਿ ਬਹੁਤ ਹੀ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ|
3. Away/ Greeting Messages and Quick Replies
Away Message ਇੱਕ ਅਜਿਹਾ automatic message ਹੁੰਦਾ ਹੈ, ਜੋ ਕਿ ਗ੍ਰਾਹਕ ਅਗਰ ਤੁਹਾਨੂੰ ਤੁਹਾਡੇ ਕਾਰੋਬਾਰ ਦੇ ਸਮੇਂ ਤੋਂ ਬਾਹਰ ਸੰਪਰਕ ਕਰਦਾ ਹੈ ਤਾਂ ਉਸਨੂੰ ਤੁਰੰਤ ਇਹ message ਮਿਲ ਜਾਂਦਾ ਹੈ| ਇਸ ਵਿੱਚ ਅਕਸਰ ਅਸੀਂ ਇੱਕ ਛੋਟਾ ਜਿਹਾ message ਲਿਖਣਾ ਹੁੰਦਾ ਹੈ ਕਿ, "ਇਸ ਵਕਤ ਅਸੀਂ ਮੌਜੂਦ ਨਹੀਂ ਹਾਂ, ਪਰ ਛੇਤੀ ਹੀ ਅਸੀਂ ਗ੍ਰਾਹਕ ਨੂੰ ਸੰਪਰਕ ਕਰਾਂਗੇ ਅਤੇ ਉਸਦੀ ਮਦਦ ਕਰਾਂਗੇ|"
ਇਸੇ ਤਰ੍ਹਾਂ ਹੀ Greetings Message ਹੁੰਦੇ ਹਨ ਜੋ ਕਿ ਗ੍ਰਾਹਕ ਨੂੰ ਹਰ ਵਾਰ ਸਾਨੂੰ ਸੰਪਰਕ ਕਰਨ 'ਤੇ automatically ਮਿਲ ਜਾਂਦੇ ਹਨ | ਇਸ ਵਿੱਚ ਅਕਸਰ ਅਸੀਂ ਗ੍ਰਾਹਕ ਦਾ ਸਵਾਗਤ ਕਰਨਾ ਹੁੰਦਾ ਹੈ ਅਤੇ ਉਸਨੂੰ ਛੇਤੀ ਹੀ ਜਵਾਬ ਵਿੱਚ ਸੰਪਰਕ ਕਰਨ ਦਾ ਭਰੋਸਾ ਦੇਣਾ ਹੁੰਦਾ ਹੈ| ਇਹਨਾਂ messages ਵਿੱਚ ਅਸੀਂ ਕੋਈ ਵੀ ਜ਼ਰੂਰੀ ਜਾਣਕਾਰੀ ਜੋ ਕਿ ਹਰ ਗ੍ਰਾਹਕ ਨੂੰ ਪਤਾ ਹੋਣੀ ਚਾਹੀਦੀ ਹੈ, ਵੀ ਦੇ ਸਕਦੇ ਹਾਂ|
ਇਹ ਦੋਵੇਂ ਤਰ੍ਹਾਂ ਦੇ message ਲਿਖ ਕਿ ਅਸੀਂ ਦਿੱਤੇ ਗਏ ਵਿਕਲਪਾਂ ਵਿਚੋਂ ਚੁਣ ਲਵਾਂਗੇ ਕਿ ਇਹ message ਕਦੋਂ ਅਤੇ ਕਿਸਨੂੰ ਮਿਲਣ, ਬਸ ਸਾਨੂੰ ਧਿਆਨ ਦੇਣਾ ਹੈ ਕਿ ਦੋਨੋਂ away message ਅਤੇ greeting message ਦੇ ਬਟਨ active mode ਵਿੱਚ ਹੋਣ| ਇਸ ਨਾਲ ਸਾਡੇ ਗ੍ਰਾਹਕ ਨੂੰ ਸਾਡੀ ਗ਼ੈਰ-ਮੌਜੂਦਗੀ ਵਿੱਚ ਵੀ ਸਾਡੇ ਨਾਲ ਸੰਪਰਕ ਦਾ ਇਹਸਾਸ ਹੋ ਜਾਂਦਾ ਹੈ, ਅਤੇ ਗ੍ਰਾਹਕ ਸੰਤੁਸ਼ਟ ਹੋ ਜਾਂਦਾ ਹੈ ਕਿ ਜਲਦ ਹੀ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਦਿਉਗੇ|
Quick Replies ਕੁੱਝ ਅਲੱਗ ਤਰ੍ਹਾਂ ਦੇ message ਹੁੰਦੇ ਹਨ, ਅਤੇ ਇਹਨਾਂ ਨੂੰ ਭੇਜਣ ਦਾ ਤਰੀਕਾ ਵੀ ਅਲੱਗ ਹੈ, ਪਰ ਇਹ message ਸਾਡਾ ਬਹੁਤ ਸਾਰਾ ਸਮਾਂ ਬਚਾਉਣ ਵਿੱਚ ਮਦਦ ਕਰਦੇ ਹਨ| ਇਹ message ਅਕਸਰ ਉਹ ਜਵਾਬ ਹੋ ਸਕਦੇ ਹਨ ਜਿਸ ਦਾ ਸਵਾਲ੍ਹ ਅਕਸਰ ਗ੍ਰਾਹਕ ਜ਼ਰੂਰ ਪੁੱਛਦੇ ਹੋਣ (FAQs), ਜਾਂ ਕਿਸੇ ਗ੍ਰਾਹਕ ਕੋਲੋਂ ਸਾਡੇ ਨਾਲ ਕਾਰੋਬਾਰ ਕਰਨ ਤੋਂ ਬਾਅਦ ਅਸੀਂ feedback ਲੈਣਾ ਹੋਵੇ, ਧੰਨਵਾਦ ਕਰਨਾ ਹੋਵੇ, ਜਾਂ ਕਿਸੇ ਸ਼ਿਕਾਇਤ ਆਉਣ ਦੀ ਸੂਰਤ ਵਿੱਚ ਮੁਆਫ਼ੀਨਾਮਾ ਵੀ ਲਿਖ ਕਿ ਰੱਖਿਆ ਜਾਂ ਸਕਦਾ ਹੈ| ਇਹਨਾਂ Quick Reply Messages ਵਿੱਚ ਅਸੀਂ ਕੋਈ ਤਸਵੀਰ ਜਾਂ ਵੀਡੀਓ ਵੀ ਲਗਾ ਕਿ ਰੱਖ ਸਕਦੇ ਹਾਂ, ਸੋ ਅਗਰ ਅਸੀਂ ਆਪਣੇ ਗ੍ਰਾਹਕ ਨੂੰ ਕਿਸੇ product ਦੇ ਇਸਤਮਾਲ ਕਰਨ ਦੀ ਵੀਡੀਓ ਜਾਂ ਖ਼ਰਾਬੀ ਹੋਣ 'ਤੇ ਕਿ ਕਰਨਾ ਹੈ ਜਾਂ ਕੋਈ ਵੀ ਜ਼ਰੂਰੀ ਸੁਨੇਹਾ ਭੇਜਣਾ ਚਾਹੀਏ ਤਾਂ ਭੇਜਿਆ ਜਾਂ ਸਕਦਾ ਹੈ| ਇਹ message ਇੱਕ ਵਾਰ ਬਣਾ ਕਿ ਰੱਖਣ ਦੀ ਲੋੜ ਹੈ ਅਤੇ ਬਸ ਇੱਕ ਬਟਨ ਦਬਾਉਣ ਨਾਲ ਇਹ message ਬਾਰ-ਬਾਰ ਭੇਜੇ ਜਾਂ ਸਕਦੇ ਹਨ|
ਇਹਨਾਂ ਨੂੰ ਭੇਜਣ ਲਈ ਬਸ ਅਸੀਂ chat ਵਿੱਚ / (slash) ਦਬਾਉਣਾ ਹੁੰਦਾ ਹੈ, ਸਾਡੇ ਸਾਹਮਣੇ ਸਾਰੇ ਬਣਾਏ ਹੋਏ Messages ਦੀ ਸੂਚੀ ਆ ਜਾਂਦੀ ਹੈ, ਅਤੇ ਇਹਨਾਂ ਵਿੱਚੋਂ ਜਿਹੜਾ message ਭੇਜਣਾ ਹੈ, ਓਹਨੂੰ ਚੁਣ ਕਿ ਬਹੁਤ ਹੀ ਆਸਾਨੀ ਨਾਲ ਭੇਜ ਸਕਦੇ ਹਾਂ| ਅਗਰ ਤੁਸੀਂ ਇਹਨਾਂ Messages ਵਿੱਚ ਨਾਮ ਭਰਣ ਦੀ ਥਾਂ ਖਾਲੀ ਛੱਡ ਦੇਵੋ ਅਤੇ ਭੇਜਣ ਲੱਗਿਆਂ ਗ੍ਰਾਹਕ ਦਾ ਨਾਮ ਭਰ ਲਓ, ਤਾਂ ਗ੍ਰਾਹਕ ਨੂੰ ਇੱਕ ਆਪਣੇ-ਪਣ ਦਾ ਇਹਸਾਸ ਮਿਲਦਾ ਹੈ|
ਅਗਰ ਤੁਸੀਂ WhatsApp Business ਦੇ ਇਸ feature ਨੂੰ ਵੀਡੀਓ ਰਾਹੀਂ ਵੇਖ-ਵੇਖ ਕਿ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp Business Video ਦੇ ਲਿੰਕ ਨੂੰ ਦਬਾ ਕਿ ਪੂਰੀ ਵੀਡੀਓ ਵੇਖ ਕਿ ਬਹੁਤ ਹੀ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ|
4. Labels
Labels ਦੀ ਸੁਵਿਧਾ ਨਾਲ ਅਸੀਂ WhatsApp 'ਤੇ ਹੋ ਰਹੀਆਂ chats ਨੂੰ ਅਤੇ ਅਲੱਗ-ਅਲੱਗ ਤਰ੍ਹਾਂ ਦੇ ਗ੍ਰਾਹਕ ਨੂੰ Label ਕਰ ਕਿ ਅਲੱਗ-ਅਲੱਗ ਸ਼੍ਰੇਣੀ ਵਿੱਚ ਰੱਖ ਸਕਦੇ ਹਾਂ| ਉਦਾਹਰਣ ਦੇ ਤੌਰ 'ਤੇ, ਜਿਵੇਂ ਕਿ ਕੋਈ ਸਾਡਾ ਗ੍ਰਾਹਕ ਬਣ ਚੁੱਕਿਆ ਹੈ, ਕੋਈ ਬਣਨ ਵਾਲਾ ਹੈ, ਜਾਂ ਕੋਈ ਨਵੀਂ ਪੁੱਛ-ਗਿੱਛ ਵਾਲਾ ਗ੍ਰਾਹਕ ਹੈ ਜਾਂ ਕੋਈ ਸਾਡਾ ਪੁਰਾਣਾ ਅਤੇ ਪੱਕਾ ਗ੍ਰਾਹਕ ਹੈ, ਇਹਨਾਂ ਸਭ ਨੂੰ ਅਸੀਂ ਵੱਖਰਾ-ਵੱਖਰਾ Label ਲਗਾ ਕਿ ਰੱਖ ਸਕਦੇ ਹਾਂ, ਅਤੇ ਲੋੜ ਪੈਣ ਤੇ ਸਿਰਫ਼ ਇੱਕ ਸ਼੍ਰੇਣੀ ਵਾਲੇ chat message ਹੀ ਖੋਲ੍ਹਣਾ ਚਾਹੀਏ ਤਾਂ ਖੋਲ੍ਹ ਸਕਦੇ ਹਾਂ|
5. Facebook & Instagram Integration
ਇਸ feature ਨਾਲ ਸਾਡਾ WhatsApp Business ਜੋ ਹੈ, ਉਹ Facebook ਅਤੇ Instagram ਦੇ Business Pages ਨਾਲ ਏਕੀਕ੍ਰਿਤ ਯਾਨੀ ਕਿ Integrate ਹੋ ਜਾਂਦਾ ਹੈ| ਮਤਲਬ ਸਾਡੇ facebook ਜਾਂ instagram page ਤੋਂ ਕੋਈ ਵੀ ਸਾਨੂੰ ਸਿੱਧੇ ਤੌਰ ਤੇ WhatsApp Business ਵਿੱਚ ਸੰਪਰਕ ਕਰ ਸਕਦਾ ਹੈ| ਇਹ ਕਰਨਾ ਬਹੁਤ ਹੀ ਆਸਾਨ ਹੈ, ਬਸ ਤੁਸੀਂ ਇਸ feature ਨੂੰ ਖੋਲ੍ਹ ਕਿ ਦਿੱਤੀਆਂ ਥਾਂਵਾਂ 'ਤੇ ਆਪਣੇ facebook page ਅਤੇ instagram page ਦੇ ਨਾਮ ਭਰ ਲੈਣੇ ਹਨ| ਇਹ feature ਅਸੀਂ ਜਦੋਂ facebook ਜਾਂ instagram page ਬਣਾਉਂਦੇ ਹਾਂ, ਉਥੋਂ ਵੀ ਆਪਣਾ WhatsApp Business integrate ਕਰ ਸਕਦੇ ਹਾਂ|
6. Broadcast Lists
ਜਦੋਂ ਅਸੀਂ ਇੱਕੋ message ਆਪਣੇ ਬਹੁਤ ਸਾਰੇ ਗ੍ਰਾਹਕਾਂ ਨੂੰ ਇੱਕੋ ਵਾਰ ਵਿੱਚ ਭੇਜਣਾ ਚਾਹੀਏ ਤਾਂ ਇਹ broadcast list ਸਾਡਾ ਕੰਮ ਬਹੁਤ ਆਸਾਨ ਕਰ ਦਿੰਦੀ ਹੈ| ਅਸੀਂ ਇੱਕ ਲਿਸਟ ਵਿੱਚ ਵੱਧ ਤੋਂ ਵੱਧ 256 contacts ਹੀ ਰੱਖ ਸਕਦੇ ਹਾਂ, ਪਰ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਲਿਸਟਾਂ ਵੀ ਤਿਆਰ ਕਰ ਕਿ ਰੱਖ ਸਕਦੇ ਹਾਂ| ਇਹ broadcast list ਸਾਨੂੰ CRM ਯਾਨੀ Customer Retention Management ਕਰਨ ਵਿੱਚ ਬਹੁਤ ਮਦਦ ਕਰਦੀ ਹੈ| ਉਦਾਹਰਣ ਦੇ ਤੌਰ 'ਤੇ ਅਸੀਂ ਇੱਕ ਖ਼ਾਸ ਤਰ੍ਹਾਂ ਦਾ message ਕੁੱਝ ਖ਼ਾਸ ਗ੍ਰਾਹਕਾਂ ਨੂੰ ਹੀ ਪਹੁੰਚਾਉਣਾ ਚਾਹੁੰਦੇ ਹਾਂ, ਤਾਂ ਅਸੀਂ ਉਹਨਾਂ ਗ੍ਰਾਹਕਾਂ ਦੀ ਇੱਕ ਵੱਖਰੀ ਲਿਸਟ ਤਿਆਰ ਕਰ ਕਿ ਆਪਣਾ message ਉਸ ਲਿਸਟ ਵਿੱਚ ਪਾ ਦਿਆਂਗੇ, ਅਤੇ ਇੱਕੋ ਵਾਰ ਵਿੱਚ ਇਹ message ਇਹਨਾਂ ਸਭ ਨੂੰ ਪਹੁੰਚ ਜਾਵੇਗਾ| ਪਰ ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ, ਇਹ message ਪੂਰੀ ਲਿਸਟ ਵਿਚੋਂ ਸਿਰਫ਼ ਉਹਨਾਂ ਨੂੰ ਹੀ deliver ਹੋਵੇਗਾ ਜਿਹਨਾਂ ਨੇ ਸਾਡਾ ਨੰਬਰ ਵੀ save ਕੀਤਾ ਹੋਵੇਗਾ| ਜਿਹਨਾਂ ਨੇ ਸਾਡਾ ਨੰਬਰ save ਨਹੀਂ ਕੀਤਾ ਹੋਏਗਾ ਉਹਨਾਂ ਤੱਕ ਇਸ ਲਿਸਟ ਵਿੱਚ ਪਾਇਆ message ਨਹੀਂ ਜਾਵੇਗਾ, ਸੋ ਅਸੀਂ ਸਿਰਫ਼ ਉਹਨਾਂ ਗ੍ਰਾਹਕਾਂ ਦੀ ਹੀ ਲਿਸਟ ਬਣਾ ਸਕਦੇ ਹਾਂ ਜੋ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਹਨ| ਸੋ ਇਸ feature ਨੂੰ ਇਸਤਮਾਲ ਕਰਨ ਲਈ ਜ਼ਰੂਰੀ ਹੈ ਕਿ ਸਾਡਾ ਗ੍ਰਾਹਕ ਕਿਸੇ ਤਰ੍ਹਾਂ ਵੀ ਸਾਡਾ ਨੰਬਰ save ਕਰ ਕਿ ਰੱਖੇ|
ਅਗਰ ਤੁਸੀਂ WhatsApp Business ਦੇ ਇਸ feature ਨੂੰ ਵੀਡੀਓ ਰਾਹੀਂ ਵੇਖ-ਵੇਖ ਕਿ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp Business Video ਦੇ ਲਿੰਕ ਨੂੰ ਦਬਾ ਕਿ ਪੂਰੀ ਵੀਡੀਓ ਵੇਖ ਕਿ ਬਹੁਤ ਹੀ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ|
7. WhatsApp Status
ਇਸ ਖ਼ਾਸ WhatsApp Status ਵਾਲੇ feature ਦਾ ਤਾਂ ਇਸਤਮਾਲ ਸਾਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ| ਅੱਜ-ਕਲ੍ਹ ਬਹੁਤ ਸਾਰੇ ਲੋਕ ਰੋਜ਼ ਸਾਰਿਆਂ ਦੇ WhatsApp Status ਦੇਖਦੇ ਹਨ, ਬੱਸ ਇਸੇ ਦਾ ਅਸੀਂ ਲਾਭ ਆਪਣੇ ਕਾਰੋਬਾਰ ਲਈ ਚੁੱਕਣਾ ਹੈ| ਇਸ feature ਦੇ ਇਸਤਮਾਲ ਨਾਲ ਅਸੀਂ ਆਪਣੇ ਗ੍ਰਾਹਕ ਦੀ ਯਾਦ-ਸ਼ਕਤੀ ਵਿੱਚ ਹਮੇਸ਼ਾਂ ਬਣੇ ਰਹਾਂਗੇ| ਸਾਨੂੰ ਕਰਨਾ ਕੀ ਹੈ, ਸਾਨੂੰ ਆਪਣੇ product ਜਾਂ ਆਪਣੇ ਕਾਰੋਬਾਰ ਦੇ ਸਬੰਧਤ ਕੁੱਝ posts ਜਾਂ 30 ਸਕਿੰਟ ਦੀਆਂ micro videos ਬਣਾ ਕਿ ਰੱਖ ਲੈਣੀਆਂ ਹਨ ਅਤੇ ਇਹਨਾਂ ਨੂੰ ਰੋਜ਼ ਇੱਕ-ਇੱਕ ਕਰਕੇ status ਵਿੱਚ update ਕਰਦੇ ਰਹਿਣਾ ਹੈ| WhatsApp Status ਰਾਹੀਂ ਅਸੀਂ ਆਪਣੇ ਗ੍ਰਾਹਕਾਂ ਤੱਕ ਕੋਈ ਜ਼ਰੂਰੀ ਸੂਚਨਾ ਜਾਂ marketing message ਪਹੁੰਚਾਣਾ ਹੋਵੇ ਤਾਂ ਵੀ ਇਸ ਦਾ ਇਸਤਮਾਲ ਬਹੁਤ ਕਾਰਗਰ ਹੁੰਦਾ ਹੈ| ਇੱਕ WhatsApp Status ਪਾਉਣ ਤੋਂ 24 ਘੰਟੇ ਵਾਸਤੇ active ਰਹਿੰਦਾ ਹੈ ਅਤੇ ਉਸ ਤੋਂ ਬਾਅਦ ਉਹ ਆਪੇ ਹੀ ਹਟ ਜਾਂਦਾ ਹੈ| ਇਸ feature ਵਿੱਚ ਅਸੀਂ ਇਹ ਵੀ ਪਤਾ ਲਗਾ ਸਕਦੇ ਹਾਂ ਕਿ ਸਾਡਾ status ਕਿੰਨੇ ਜਣਿਆਂ ਨੇ ਅਤੇ ਕਿਸ-ਕਿਸ ਨੇ ਵੇਖ ਲਿਆ ਹੈ|
ਇਸ feature ਦਾ ਇਸਤਮਾਲ ਕਰਦਿਆਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ, ਪਹਿਲਾ ਕਿ ਅਸੀਂ ਕੋਈ ਵੀ ਪ੍ਰੇਰਨਾਦਾਇਕ, ਜਾਂ ਹਾਸੇ-ਮਜ਼ਾਕ, ਜਾਂ ਕੋਈ trending ਵਾਲੀ post ਵੀ ਅਗਰ ਪਾਉਣੀ ਹੋਵੇ ਤਾਂ ਉਹ ਸਾਡੇ ਕਾਰੋਬਾਰ ਦੇ ਸਬੰਧ ਵਿੱਚ ਹੀ ਹੋਵੇ, ਏਧਰ-ਉਧਰ ਦੀਆਂ posts ਪਾਉਣ ਨਾਲ ਸਾਡਾ ਗ੍ਰਾਹਕ ਸਾਡੇ status ਨੂੰ mute ਵੀ ਕਰ ਸਕਦਾ ਹੈ| ਦੂਸਰਾ ਇਸ feature ਦਾ ਲਾਭ ਵੀ ਤਾਂ ਹੀ ਹੁੰਦਾ ਹੈ ਅਗਰ ਸਾਡੇ ਵੱਧ ਤੋਂ ਵੱਧ ਗ੍ਰਾਹਕਾਂ ਨੇ ਸਾਡਾ ਨੰਬਰ save ਕੀਤਾ ਹੋਵੇ| ਸੋ ਅਸੀਂ ਹਮੇਸ਼ਾਂ ਇਹ ਕੋਸ਼ਿਸ਼ ਕਰਦੇ ਰਹਿਣਾ ਹੈ, ਕਿ ਕਿਸੇ ਨਾ ਕਿਸੇ ਕਾਰਨ ਕਰ ਕਿ ਸਾਡਾ ਨੰਬਰ ਸਾਡੇ ਗ੍ਰਾਹਕ ਦੇ ਮੋਬਾਈਲ ਵਿੱਚ saved ਰਹੇ|
ਮੈਨੂੰ ਉਮੀਦ ਹੈ WhatsApp Business ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪ ਜੀ ਨੂੰ ਅਜਿਹੇ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|
ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|
ਪਿਆਰ ਭਰਿਆ ਧੰਨਵਾਦ
ਆਪ ਜੀ ਦਾ ਡਿਜੀਟਲ ਸਰਦਾਰਜੀ
Comentários