top of page
Writer's pictureDigital Sardarji

ਕਿਵੇਂ ਬਣਾਈਏ Google My Business ਵਿੱਚ ਆਪਣੇ Business ਦੀ Listing?

ਇਸ blog ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਅਸੀਂ Google ਨੂੰ ਆਪਣੇ ਕਾਰੋਬਾਰ ਦੀ ਜਾਣਕਾਰੀ ਦੇ ਸਕਦੇ ਹਾਂ, ਤਾਂ ਜੋ Google ਆਪਣੇ local search ਦੇ ਵਿੱਚ ਸਾਡੇ ਕਾਰੋਬਾਰ ਨੂੰ ਦਿਖਾਵੇ

ਮੈਂ ਅੱਜ ਆਪਣੀ ਗੱਲ ਕੁਝ ਸਵਾਲਾਂ ਨਾਲ ਸ਼ੁਰੂ ਕਰਾਂਗਾ, ਜੋ ਕਿ ਤੁਸੀਂ ਰੋਜ਼ ਪੁੱਛਦੇ ਹੋ ਅਤੇ ਇਹ ਵੀ ਦੱਸਾਂਗਾ ਕਿ ਤੁਹਾਨੂੰ ਇਹਨਾਂ ਦੇ ਜਵਾਬ ਕਿਥੋਂ ਮਿਲਦੇ ਹਨ| ਇਹ ਕੁਝ ਸਵਾਲ ਹਨ :

ਤੁਸੀਂ ਆਪਣੇ ਪਰੀਵਾਰ ਨਾਲ ਖਾਣਾ ਖਾਣ ਬਾਹਰ ਜਾਣਾ ਹੈ, ਪਰ ਤੁਹਾਡੇ ਨੇੜੇ ਵਧੀਆ restaurant ਕਿਹੜਾ ਹੈ?
ਤੁਸੀਂ shopping ਲਈ ਜਾਣਾ ਹੈ, ਪਰ ਨੇੜੇ ਦੀ ਮਾਰਕੀਟ ਵਿੱਚ ਅੱਛੀ ਕੱਪੜੇ ਦੀ ਦੁਕਾਨ ਕਿਹੜੀ ਹੈ?
ਤੁਸੀਂ ਆਪਣੇ ਘਰ ਵਾਸਤੇ furniture ਖਰੀਦਣ ਜਾਣਾ ਹੈ, ਪਰ ਇਹ furniture ਮਾਰਕੀਟ ਦੀ location ਕਿੱਥੇ ਪੈਂਦੀ ਹੈ?
ਯਾਂ ਤੁਸੀਂ ਡਾਕਟਰ ਕੋਲ ਜਾਣਾ ਹੈ, ਪਰ ਤੁਹਾਡੇ ਕੋਲ ਡਾਕਟਰ ਦਾ ਨਾ ਕੋਈ ਫ਼ੋਨ ਨੰਬਰ, ਨਾ ਹੀ appointment ਹੈ, ਅਤੇ ਨਾ ਹੀ clinic ਦੇ timings

ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਕਿਥੋਂ ਮਿਲਦੇ ਹਨ, ਜੀ ਹਾਂ ਮੈਨੂੰ ਕੋਈ ਇਨਾਮ ਨਹੀਂ ਮਿਲਣਾ ਇਹ ਬੁੱਝਣ ਲਈ ਕਿ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਰੋਜ਼ google search engine ਵਿੱਚੋਂ ਮਿਲਦੇ ਹਨ| ਆਖ਼ਿਰ ਗੂਗਲ ਦੁਨੀਆਂ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ search engine ਹੈ, ਜਿਸ ਵਿੱਚ ਰੋਜ਼ਾਨਾ 550 ਕਰੋੜ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ, ਜੋ ਕਿ ਤਕਰੀਬਨ 70 ਹਜ਼ਾਰ ਜਵਾਬ ਪ੍ਰਤੀ ਸਕਿੰਟ ਹੁੰਦੇ ਹਨ| ਪਰ ਹੁਣ ਅਸਲੀ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ, ਕਿ ਆਖ਼ਿਰ google ਨੂੰ ਸਵਾਲਾਂ ਦੇ ਜਵਾਬ ਮਿਲਦੇ ਕਿੱਥੋਂ ਹਨ?

ਦੋਸਤੋ ਅੱਜ ਮੈਂ ਜਿਸ App ਬਾਰੇ ਗੱਲ ਕਰਨ ਜਾ ਰਿਹਾ ਹਾਂ, ਇਹੀ ਉਹ ਜ਼ਰੀਆ ਹੈ, ਜਿਸ ਰਾਹੀਂ ਅਸੀਂ ਆਪਣੇ ਕਾਰੋਬਾਰ ਦਾ ਨਾਮ, ਪਤਾ, location, ਫ਼ੋਨ ਨੰਬਰ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਦੇ ਕਿ ਆਪਣੀ ਇੱਕ listing ਬਣਾਉਂਦੇ ਹਾਂ ਅਤੇ ਗੂਗਲ ਤੱਕ ਪਹੁੰਚਾਉਂਦੇ ਹਾਂ| ਇਸ App ਦਾ ਨਾਮ ਹੈ Google My Business ਜੋ ਕਿ App ਦੇ ਰੂਪ ਵਿੱਚ ਵੀ ਉਪਲੱਬਧ ਹੈ ਅਤੇ website ਦੇ ਰੂਪ ਵਿੱਚ ਵੀ|

Google My Business

ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਤੁਹਾਡਾ ਗ੍ਰਾਹਕ ਅਗਰ ਤੁਹਾਡੇ ਬਾਰੇ online search ਕਰਨਾ ਚਾਹੁੰਦਾ ਹੈ, ਪਰ ਤੁਸੀਂ Google ਵਿੱਚ ਆਪਣੀ ਕੋਈ listing ਹੀ ਨਹੀਂ ਬਣਾਈ ਹੋਈ, ਤਾਂ ਸੋਚੋ ਤੁਸੀਂ ਕਿੰਨਾ ਵੱਡਾ ਮੌਕਾ ਖੁੰਝਾ ਰਹੇ ਹੋ| ਤਾਂ ਚਲੋ ਹੋਰ ਦੇਰ ਨਾ ਕਰਦੇ ਹੋਏ, ਅਸੀਂ ਸਿੱਖਦੇ ਹਾਂ Google My Business ਵਿੱਚ ਆਪਣੀ business listing ਨੂੰ ਕਿਵੇਂ ਬਣਾਉਣਾ ਹੈ| ਅਸੀਂ ਇਹ ਵੀ ਜਾਣਾਂਗੇ ਕਿ ਅਗਰ ਤੁਹਾਡਾ business ਪਹਿਲਾਂ ਤੋਂ listed ਹੈ, ਤਾਂ ਕੀ ਤੁਸੀਂ ਉਸਨੂੰ claim ਕੀਤਾ ਹੋਇਆ ਹੈ? ਨਹੀਂ ਕੀਤਾ ਤਾਂ claim ਕਿਸ ਤਰ੍ਹਾਂ ਕਰਨਾ ਹੈ| ਅਸੀਂ ਇਹ ਵੀ ਜਾਣਾਂਗੇ Listing ਨੂੰ ਬਣਾਉਣ ਤੋਂ ਬਾਅਦ #GoogleMyBusiness ਨੂੰ ਆਪਣੇ ਕਾਰੋਬਾਰ ਵਾਸਤੇ ਇਸਤਮਾਲ ਕਿਵੇਂ ਕਰਨਾ ਹੈ|

ਇਸ ਨੂੰ ਸ਼ੁਰੂ ਕਰਨ ਲਈ, ਤੁਸੀਂ Google My Business ਦੀ website ਖੋਲ੍ਹ ਲਓ ਜਾਂ Play Store ਜਾਂ App Store ਵਿੱਚ ਜਾਂ ਕਿ ਇਸਦੀ App ਨੂੰ download ਕਰ ਲਓ ਅਤੇ ਇਸ ਨੂੰ ਆਪਣੇ gmail ਵਾਲੇ e-mail id ਨਾਲ sign-up ਕਰ ਲਓ| ਪਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਸ ਦਿਆਂ ਕਿ ਅਸੀਂ ਆਪਣੇ ਕਾਰੋਬਾਰ ਦਾ phone no., address ਅਤੇ location ਬਿਲਕੁਲ ਸਹੀ ਪਾਉਣਾ ਹੈ, ਕਿਉਂਕਿ Google ਸਾਡੇ ਪਤੇ ਨੂੰ ਤਸਦੀਕ ਕਰਨ ਲਈ ਸਾਡੇ ਪਤੇ 'ਤੇ ਇੱਕ ਆਮ ਡਾਕ ਰਾਹੀਂ postcard ਭੇਜਦਾ ਹੈ, ਜਿਸ ਦੇ ਵਿੱਚ ਇੱਕ code ਲਿਖਿਆ ਹੁੰਦਾ ਹੈ, ਜਿਸ ਨੂੰ Google My Business ਵਿੱਚ ਭਰ ਕਿ ਅਸੀਂ ਆਪਣੇ ਕਾਰੋਬਾਰ ਦੀ Listing ਨੂੰ verify ਕਰਨਾ ਹੁੰਦਾ ਹੈ|


ਮੈਂ ਇਹ ਵੀ ਦੱਸ ਦਿਆਂ ਕਿ Google My Business ਦੇ ਅਜਿਹੇ ਕਿਹੜੇ features ਹਨ ਜਿਹਨਾਂ ਕਰ ਕਿ ਸਾਡੇ ਕਾਰੋਬਾਰ ਨੂੰ ਲਾਭ ਹੁੰਦਾ ਹੈ| ਇਹ ਕੁਝ features ਹਨ :

Google My Business ਵਿੱਚ ਆਪਣੀ Listing ਚੜ੍ਹਾਉਣ ਤੋਂ ਬਾਅਦ ਸਾਡੇ ਕਾਰੋਬਾਰ ਦਾ ਨਾਮ, ਪਤਾ ਅਤੇ ਲੋਕੇਸ਼ਨ Google Search ਵਿੱਚ ਅਤੇ Google Maps ਵਿੱਚ ਦਿਖਾਈ ਦੇਣ ਲੱਗ ਜਾਂਦੀ ਹੈ
Review System : ਜਦੋਂ ਵੀ ਕੋਈ, ਸਾਡੇ ਕਾਰੋਬਾਰ ਬਾਰੇ Google ਵਿੱਚ search ਕਰਦਾ ਹੈ, ਤਾਂ ਉਸਨੂੰ ਸਾਡੇ ਕਾਰੋਬਾਰ ਦੀ ਜਾਣਕਾਰੀ ਦੇ ਨਾਲ-ਨਾਲ ਸਾਡੇ ਕਾਰੋਬਾਰ ਦੀ Ratings ਵੀ ਦਿਖਾਈ ਦਿੰਦਿਆਂ ਹਨ| ਅਗਰ ਅਸੀਂ ਅੱਛੀ rating ਬਣਾ ਕਿ ਰੱਖੀ ਹੋਈ ਹੈ ਤਾਂ ਸਾਡਾ ਗ੍ਰਾਹਕ ਇੱਥੋਂ ਅੰਦਾਜ਼ਾ ਲਗਾਉਂਦਾ ਹੈ ਕਿ ਸਾਡਾ ਕਾਰੋਬਾਰ ਕਰਨ ਦਾ ਤਰੀਕਾ ਕਿੰਨਾ ਵਧੀਆ ਹੈ ਅਤੇ ਅਸੀਂ ਆਪਣੇ ਗ੍ਰਾਹਕ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਾਂ, ਇਸ ਦਾ ਸਾਡੇ ਕਾਰੋਬਾਰ ਨੂੰ ਬਹੁਤ ਲਾਭ ਮਿਲਦਾ ਹੈ|
Google My Business ਵਿੱਚ ਅਸੀਂ ਆਪਣੇ ਕਾਰੋਬਾਰ ਦੇ ਸਬੰਧ ਵਿੱਚ Photos ਅਤੇ Videos ਵੀ ਪਾ ਸਕਦੇ ਹਾਂ, ਜਿਸ ਦੇ ਰਾਹੀਂ ਸਾਡੇ customer ਨੂੰ ਸਾਡੇ product ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ|
ਇਸ ਦਾ ਇਕ ਹੋਰ ਖ਼ਾਸ feature ਹੈ ਜਿਸ ਨੂੰ ਇਸਤਮਾਲ ਕਰ ਕਿ ਅਸੀਂ Google ਵਿੱਚ ਇੱਕ post ਪਾ ਕਿ ਆਪਣੇ ਕਾਰੋਬਾਰ ਵਿੱਚ ਚਲਦੀ ਕੋਈ offer ਜਾਂ ਕੋਈ event ਨੂੰ ਵੀ advertise ਕਰ ਸਕਦੇ ਹਾਂ|
Google My Business ਰਾਹੀਂ, ਇੱਕ ਹੋਰ ਬਹੁਤ ਮਹੱਤਵਪੂਰਨ ਸੁਵਿਧਾ ਮਿਲਦੀ ਹੈ ਕਿ ਜਦੋਂ ਵੀ ਸਾਡੇ ਕਾਰੋਬਾਰ ਦੇ ਸੰਪਰਕ ਕਰਨ ਦੇ ਜ਼ਰੀਏ ਵਿੱਚ ਤਬਦੀਲੀ ਆਉਂਦੀ ਹੈ, ਜਿਵੇਂ ਕਿ ਸਾਡੇ phone no. ਜਾਂ address ਵਿੱਚ ਕਦੇ ਵੀ ਬਦਲਾਅ ਆਉਂਦਾ ਹੈ ਤਾਂ ਅਸੀਂ ਆਪ ਹੀ ਉਸਨੂੰ ਇਸ ਵਿੱਚ update ਕਰ ਸਕਦੇ ਹਾਂ|

ਇਸ ਦੇ ਵਿੱਚ ਅਸੀਂ Add New Business ਖੋਲ੍ਹ ਕਿ ਆਪਣੇ ਕਾਰੋਬਾਰ ਨੂੰ list ਕਰਨਾ ਸ਼ੁਰੂ ਕਰ ਸਕਦੇ ਹਾਂ| ਸਭ ਤੋਂ ਪਹਿਲਾਂ ਇਸ ਦੇ ਵਿੱਚ ਅਸੀਂ ਆਪਣਾ Business Name ਭਰਨਾ ਹੁੰਦਾ ਹੈ| ਫ਼ਿਰ ਇਹ ਸਾਡੇ ਕੋਲ ਸਾਡੇ business ਦੀ category ਪੁੱਛਦਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ information ਹੈ, ਕਿਉਂਕਿ ਇਸ category ਦੇ ਹਿਸਾਬ ਨਾਲ ਹੀ ਸਾਡੇ business ਨੂੰ Google, #localsearch ਵਿੱਚ ਦਿਖਾਉਣ ਦੀ ਕੋਸ਼ਿਸ਼ ਕਰੇਗਾ| ਸੋ ਦਿੱਤੇ ਹੋਏ ਵਿਕਲਪਾਂ ਵਿੱਚੋਂ ਆਪਣੇ ਕਾਰੋਬਾਰ ਨਾਲ ਮੇਲ ਖਾਂਦੀ category ਨੂੰ ਧਿਆਨ ਨਾਲ ਚੁਣ ਲਓ|


ਇਸ ਤੋਂ ਅੱਗੇ ਆਪਣਾ address ਭਰਨਾ ਹੁੰਦਾ ਹੈ, ਜੋ ਕਿ ਪੂਰਾ ਅਤੇ ਪਿਨਕੋਡ ਸਮੇਤ ਬਿਲਕੁਲ ਸਹੀ ਹੋਣਾ ਚਾਹੀਦਾ ਹੈ| ਇਸ ਤੋਂ ਬਾਅਦ ਅਸੀਂ ਆਪਣੀ location pin set ਕਰਨੀ ਹੁੰਦੀ ਹੈ, ਜੋ ਕਿ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਕਿਉਂਕਿ #GoogleMaps ਵੀ ਇਸੀ ਪਿੰਨ ਦੇ ਹਿਸਾਬ ਨਾਲ ਹੀ ਸਾਡੀ location ਦਰਸਾਉਂਦਾ ਹੈ| ਇਸ ਤੋਂ ਬਾਅਦ ਇਹ ਸਾਨੂੰ ਪੁੱਛਦਾ ਹੈ ਕਿ ਅਸੀਂ home delivery ਜਾਂ office visits ਕਰਦੇ ਹੋ ਜਾਂ ਨਹੀਂ, ਤੁਸੀਂ ਆਪਣੇ ਕਾਰੋਬਾਰ ਦੇ ਹਿਸਾਬ ਨਾਲ ਹਾਂ ਜਾਂ ਨਾਂ ਚੁਣ ਸਕਦੇ ਹੋ| ਹੁਣ ਇਹ ਸਾਡਾ phone no. ਅਤੇ website address ਪੁੱਛਦਾ ਹੈ, ਇਹ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ| ਬਸ ਹੁਣ ਇਸ ਨੂੰ ਜਿਵੇਂ ਹੀ ਖ਼ਤਮ ਕਰਾਂਗੇ ਸਾਡੀ Listing live ਹੋ ਜਾਏਗੀ| ਪਰ ਇਹ ਹਲੇ ਪ੍ਰਮਾਣਿਤ ਨਹੀਂ ਹੋਵੇਗੀ, ਕਿਉਂਕਿ ਇੱਥੇ Google ਸਾਡੇ ਪਤੇ 'ਤੇ ਇੱਕ postcard ਭੇਜਣ ਲਈ ਪੁੱਛੇਗਾ ਜੋ ਕਿ ਸਾਡੀ ਸਹਿਮਤੀ ਤੋਂ ਬਾਅਦ ਤਕਰੀਬਨ 12 ਦਿਨਾਂ ਦੇ ਵਿੱਚ-ਵਿੱਚ ਸਾਡੇ ਪਤੇ 'ਤੇ ਆਮ ਡਾਕ ਰਾਹੀਂ ਪੁੱਜੇਗਾ| ਇਸ postcard ਵਿੱਚ ਇੱਕ 5 digit code ਲਿੱਖਿਆ ਹੋਵੇਗਾ ਜਿਸ ਨੂੰ ਅਸੀਂ ਆਪਣੀ Listing ਵਿੱਚ ਭਰ ਕਿ ਆਪਣੀ Listing ਨੂੰ verify ਕਰ ਸਕਦੇ ਹਾਂ| ਅਗਰ ਤੁਸੀਂ ਇਹ ਕੰਮ ਮੇਰੀ Google My Business ਦੀ ਵੀਡੀਓ ਵੇਖ-ਵੇਖ ਕਿ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਲਿੰਕ ਨੂੰ ਦਬਾ ਕਿ Google My Business You-tube ਵੀਡੀਓ ਦੇਖ ਸਕਦੇ ਹੋ|


ਆਪਣੇ Business ਦੀ Listing ਨੂੰ ਕਿਵੇਂ ਕਰੀਏ Claim

ਦੋਸਤੋ ਹੁਣ ਤੱਕ ਅਸੀਂ ਜਾਣ ਲਿਆ ਹੈ ਕਿ ਆਪਣੇ business ਦੀ Listing ਨੂੰ ਕਿਵੇਂ ਬਣਾਉਣਾ ਹੈ| ਪਰ ਜੇ ਤੁਹਾਡੇ business ਦੀ Listing ਪਹਿਲਾਂ ਤੋਂ ਹੀ ਬਣੀ ਹੋਈ ਹੈ, ਅਤੇ ਇਸ ਨੂੰ ਤੁਸੀਂ ਨਹੀਂ ਬਣਾਇਆ ਸੀ, ਤਾਂ ਅਸੀਂ ਆਪਣੀ Listing ਨੂੰ claim ਕਰ ਲੈਣਾ ਹੈ| ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਪੁਰਾਣੀ Listing ਨੂੰ claim ਕਰਨ ਦੀ ਬਜਾਏ ਅਸੀਂ ਇੱਕ ਹੋਰ ਨਵੀਂ Listing ਬਣਾ ਲਈਏ ਤਾਂ ਅਸੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਹੈ| ਕਿਉਂਕਿ ਸਾਡੀ ਦੋਬਾਰਾ ਬਣਾਈ Listing ਇੱਕ duplicate Listing ਦੇ ਤੌਰ ਦੇ ਹੋਵੇਗੀ ਅਤੇ Google ਇਸ ਨੂੰ ਕਦੇ ਵੀ ਹਟਾ ਸਕਦਾ ਹੈ| ਇਹ ਕੋਈ ਔਖਾ ਕੰਮ ਵੀ ਨਹੀਂ ਹੈ, ਅਤੇ ਕੋਈ ਔਖਿਆਈ ਆਉਂਦੀ ਵੀ ਹੈ ਤਾਂ Google ਅਸਲੀ ਮਾਲਕ ਨੂੰ Listing claim ਕਰਨ ਵਿੱਚ ਮਦਦ ਹੀ ਕਰਦਾ ਹੈ|

Claim Google My Business Listing

ਇਸ ਨੂੰ ਕਰਨ ਲਈ ਅਸੀਂ Google Search ਵਿੱਚ ਜਾਣਾ ਹੈ ਅਤੇ ਆਪਣੇ business ਦਾ ਨਾਮ ਭਰਨਾ ਹੈ| ਜਿਵੇਂ ਹੀ ਸਾਡੇ ਕਾਰੋਬਾਰ ਦੀ ਜਾਣਕਾਰੀ ਸਾਹਮਣੇ ਆਏਗੀ, ਤਾਂ ਤੁਸੀਂ ਦੇਖੋਗੇ ਉਸਦੇ ਵਿੱਚ "Own this business? claim it now" ਲਿੱਖਿਆ ਹੋਇਆ ਮਿਲੇਗਾ ਜਿਸ ਨੂੰ ਅਸੀਂ ਦਬਾ ਕਿ ਅੱਗੇ ਵਧਣਾ ਹੈ| ਇਸ ਤੋਂ ਬਾਅਦ Google ਪੁੱਛੇਗਾ ਕਿ ਅਸੀਂ ਕਿਸ e-mail id 'ਤੇ ਇਸ business ਨੂੰ claim ਕਰਨਾ ਹੈ? ਤੁਸੀਂ ਆਪਣੀ e-mail id ਚੁਣ ਲੈਣੀ ਹੈ "Manage Now" ਦਬਾ ਕਿ ਅੱਗੇ ਵਧਣਾ ਹੈ| ਅਗਰ ਸਾਡੀ ਇਹ Listing ਪਹਿਲਾਂ ਇਸੇ e-mail id ਨਾਲ ਬਣਾਈ ਗਈ ਹੋਵੇਗੀ ਤਾਂ Google ਤੁਰੰਤ ਸਾਡੀ ਬੇਨਤੀ ਪ੍ਰਵਾਨ ਕਰ ਲਾਵੇਗਾ| ਪਰ ਅਗਰ ਇਹ Listing ਪਹਿਲਾਂ ਕਿਸੇ ਹੋਰ ਅਣਜਾਣ e-mail id ਨਾਲ ਬਣੀ ਹੋਵੇਗੀ ਤਾਂ #Google ਸਾਨੂੰ ਉਸ e-mail id ਦਾ ਅੱਧਾ ਛੁਪਿਆ ਵੇਰਵਾ ਦਿਖਾ ਕਿ ਅੱਗੇ ਵਧਣ ਲਈ ਕਹੇਗਾ| ਅੱਗੇ ਵੱਧ ਕਿ ਅਸੀਂ ਆਪਣੀ ਮਲਕੀਅਤ ਦੇ ਮੁਤਾਬਿਕ ਕੁਝ ਵਿਕਲਪ ਚੁਣਨੇ ਹਨ ਆਪਣਾ phone no. ਭਰਨਾ ਹੈ ਅਤੇ submit ਕਰ ਦੇਣਾ ਹੈ| ਇਸ ਨਾਲ ਉਸ e-mail id ਨੂੰ ਤੁਹਾਡੀ ਬੇਨਤੀ ਚਲੀ ਜਾਏਗੀ ਕਿ ਤੁਸੀਂ ਇਸ Business Listing ਦੇ ਅਸਲੀ ਮਲਿਕ ਹੋ ਅਤੇ ਤੁਹਾਨੂੰ ਇਸ ਦਾ access ਚਾਹੀਦਾ ਹੈ| ਸਾਹਮਣੇ ਵਾਲਾ ਜਿਵੇਂ ਹੀ ਪ੍ਰਵਾਨਗੀ ਦੇਵੇਗਾ ਇਹ Listing ਤੁਹਾਡੇ e-mail id ਦੇ ਨਾਲ ਜੁੜ ਜਾਏਗੀ| ਅਗਰ ਤੁਸੀਂ ਇਹ ਕੰਮ ਮੇਰੀ Google My Business ਦੀ ਵੀਡੀਓ ਵੇਖ-ਵੇਖ ਕਿ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਲਿੰਕ ਨੂੰ ਦਬਾ ਕਿ Google My Business You-tube ਵੀਡੀਓ ਦੇਖ ਸਕਦੇ ਹੋ|


ਦੋਸਤੋ ਹੁਣ ਤੱਕ ਅਸੀਂ ਆਪਣੀ Google Business Listing ਨੂੰ verify ਕਰ ਚੁੱਕੇ ਹਾਂ ਜਾਂ claim ਕਰ ਚੁੱਕੇ ਹਾਂ, ਅਤੇ ਹੁਣ ਅਸੀਂ ਇਸ ਨੂੰ ਆਪਣੇ ਕਾਰੋਬਾਰ ਵਿੱਚ ਇਸਤਮਾਲ ਕਰਨ ਦੇ ਯੋਗ ਹੋ ਗਏ ਹਾਂ| ਸੋ ਇਸਤਮਾਲ ਕਰਨ ਲਈ ਅਸੀਂ ਇਸ ਨੂੰ ਖੋਲ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ "View Reports" ਕਰ ਕਿ ਬਟਨ ਦਿੱਤੋ ਹੁੰਦਾ ਹੈ, ਜਿਸ ਤੋਂ ਸਾਨੂੰ ਬਹੁਤ ਸਾਰਾ ਵਿਸ਼ਲੇਸ਼ਣ ਕਰਣ ਨੂੰ ਮਿਲ ਜਾਂਦਾ ਹੈ ਕਿ ਪਿਛਲੇ ਕਿੰਨੇ ਦਿਨਾਂ ਵਿੱਚ ਸਾਨੂੰ ਕਿੰਨੇ ਲੋਕਾਂ ਨੇ Google Search ਵਿੱਚ ਲੱਭਿਆ ਹੈ, ਕਿੰਨਿਆਂ ਨੇ Google Maps ਵਿੱਚ ਵੇਖਿਆ ਹੈ ਅਤੇ ਕਿੰਨੇ ਲੋਕਾਂ ਨੇ ਸਾਡੀ Listing ਨੂੰ ਵੇਖ ਕਿ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਅਜਿਹਾ ਹੋਰ ਬਹੁਤ ਕੁੱਛ| ਇਹ ਵਿਸ਼ਲੇਸ਼ਣ ਸਾਡੇ ਕਾਰੋਬਾਰ ਦੇ ਸੰਚਾਲਨ ਵਿੱਚ ਬਹੁਤ ਮੱਦਦਗਾਰ ਸਾਬਿਤ ਹੁੰਦੇ ਹਨ|

ਹੁਣ ਅਸੀਂ Google My Business ਵਿੱਚ ਕੁਝ Post ਕਰਨ ਲਈ, ਕੋਈ Event ਨੂੰ highlight, ਕੋਈ offer ਨੂੰ advertise ਜਾਂ ਕੁਝ update ਕਰਨ ਲਈ ਜਾਂ ਕੋਈ ਫ਼ੋਟੋ ਅਤੇ ਵੀਡੀਓ ਪਾਉਣ ਲਈ ਵੀ ਯੋਗ ਹੋ ਜਾਂਦੇ ਹਾਂ| ਇਸ feature ਨੂੰ ਰੋਜ਼ਾਨਾ ਇਸਤਮਾਲ ਕਰਨ ਨਾਲ ਅਸੀਂ Google ਵਿੱਚ ਕਾਫ਼ੀ active ਮੰਨੇ ਜਾਂਦੇ ਹਾਂ ਅਤੇ ਸਭ ਤੋਂ ਵੱਧ ਇਸ ਦਾ ਲਾਭ ਇਹ ਹੈ ਕਿ ਇਹ ਸੁਵਿਧਾ ਬਿਲਕੁਲ ਮੁਫ਼ਤ ਹੈ|

ਅਸੀਂ Google My Business ਵਿੱਚ ਆਪਣੇ ਕਾਰੋਬਾਰ ਦੀ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਪਾਈ ਹੋਵੇਗੀ ਉੱਨੀ ਸਾਡੇ customer ਨੂੰ ਸੁਵਿਧਾ ਹੋਵੇਗੀ ਅਤੇ ਸਾਡੇ ਕਾਰੋਬਾਰ ਨੂੰ ਇਸ ਦਾ ਲਾਭ ਮਿਲੇਗਾ|

Google Reviews

Google My Business ਦਾ ਸਭ ਤੋਂ ਅਨੋਖਾ feature ਹੈ #Reviews ਅਤੇ Ratings ਦਾ ਜੋ ਕਿ ਸਾਡੇ customers ਸਾਨੂੰ ਸਾਡੇ ਕਾਰੋਬਾਰ ਦੀ ਕਾਰਜ ਕੁਸ਼ਲਤਾ ਅਤੇ ਵਿਹਾਰ ਵੇਖ ਕਿ ਦਿੰਦੇ ਹਨ| ਸਾਡੀ ਅੱਛੀ rating ਸਾਡੇ ਕਾਰੋਬਾਰ ਦੀ ਅੱਛਾਈ ਦਾ ਪ੍ਰਮਾਣ ਸਾਬਿਤ ਹੁੰਦੀ ਹੈ| ਅਗਰ ਕੋਈ ਗ੍ਰਾਹਕ ਨਾਰਾਜ਼ ਹੋ ਕਿ ਮਾੜੀ rating ਵੀ ਦਿੰਦਾ ਹੈ ਤਾਂ ਸਾਨੂੰ ਇਸ ਸਿਸਟਮ ਰਾਹੀਂ ਉਸ ਨਾਲ ਸੰਪਰਕ ਕਰਨ ਅਤੇ ਜਨਤਕ ਤੌਰ 'ਤੇ ਮਾਫ਼ੀ ਮੰਗਣ ਦਾ ਮੌਕਾ ਮਿਲ ਜਾਂਦਾ ਹੈ| ਸਾਡੇ ਚੰਗੇ ਵਿਹਾਰ ਨੂੰ ਵੇਖ ਕਿ ਬਹੁਤ ਗ੍ਰਾਹਕ ਪ੍ਰਭਾਵਿਤ ਹੁੰਦੇ ਹਨ, ਅਤੇ ਉਹਨਾਂ ਨੂੰ ਸਾਡੇ ਨਾਲ ਜੁੜਨ ਦਾ ਫ਼ੈਸਲਾ ਲੈਣਾ ਆਸਾਨ ਹੋ ਜਾਂਦਾ ਹੈ|


ਮੈਨੂੰ ਉਮੀਦ ਹੈ Google My Business ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪ ਜੀ ਨੂੰ ਅਜਿਹੇ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|


ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|


ਪਿਆਰ ਭਰਿਆ ਧੰਨਵਾਦ

ਆਪ ਜੀ ਦਾ ਡਿਜੀਟਲ ਸਰਦਾਰਜੀ

Comments


bottom of page