top of page
Writer's pictureDigital Sardarji

ਭਾਗ 3 - Facebook ਵਿੱਚ ਬਣਾਵਾਂਗੇ ਅਸੀਂ ਆਪਣੇ ਅਸਲੀ ਪ੍ਰਸ਼ੰਸਕ | Quality Followers

ਦੋਸਤੋ ਅਸੀਂ ਪਿੱਛਲੇ 2 Episodes ਵਿੱਚ ਗੱਲ ਕੀਤੀ ਸੀ, ਕਿ #Facebook ਨੂੰ ਆਪਣੇ business ਵਿੱਚ ਇਸਤੇਮਾਲ ਕਰ ਕੇ ਅਸੀਂ ਆਪਣੇ #Business ਦੇ 4 Important #Goals ਨੂੰ achieve ਕਰ ਸਕਦੇ ਹਾਂ| ਮੈਂ ਫਿਰ ਤੋਂ ਇਹਨਾਂ Goals ਨੂੰ ਦੁਹਰਾ ਦਿੰਦਾ ਹਾਂ :

Brand Awareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ
Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ
Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ
Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ

ਅਸੀਂ ਪਿੱਛਲੇ Episodes ਵਿੱਚ Brand Awareness ਵਾਸਤੇ ਇੱਕ #FacebookPage ਬਣਾਉਣ ਬਾਰੇ ਅਤੇ Quality Content ਪਾ ਕਿ ਇਸ page ਨੂੰ ਚਲਾਉਣ ਬਾਰੇ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ| ਹੁਣ ਅਸੀਂ ਇਸ Episode ਵਿੱਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਆਪਣੇ Quality Audience ਯਾਨੀ ਕਿ #RealFollowers ਬਣਾਉਣੇ ਹਨ ਤਾਂ ਜੋ ਅਸੀਂ ਆਪਣੇ customer ਨਾਲ Cummunity ਦੀ ਰਚਨਾ ਕਰ ਸਕੀਏ|

ਜਿਵੇਂ ਕਿ ਅਸੀਂ Facebook 'ਤੇ ਇਹ page ਆਪਣੇ business ਦੇ ਪ੍ਰਚਾਰ ਵਾਸਤੇ ਬਣਾਇਆ ਹੈ ਅਤੇ ਇਸ ਵਿੱਚ Content ਵੀ ਸੋਚ-ਸਮਝ ਕਿ ਆਪਣੇ ਕਾਰੋਬਾਰ ਦੀ ਅਤੇ ਇਸ ਨਾਲ ਜੁੜੇ ਗ੍ਰਾਹਕ ਦੀ ਬੇਹਤਰੀ ਵਾਸਤੇ ਹੀ ਪਾ ਰਹੇ ਤਾਂ ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਾਡੇ page ਨਾਲ ਜੁੜੇ Followers ਵੀ Real ਮਤਲਬ ਅਸਲੀ ਹੋਣ| ਅਸੀਂ ਜਲਦਬਾਜ਼ੀ ਵਿੱਚ ਆਪਣੇ page ਨੂੰ popular ਕਰਨ ਵਾਸਤੇ ਕਈ ਵਾਰ ਖ਼ਰੀਦ ਕਿ Fake Followers ਇਕੱਠੇ ਕਰ ਲੈਂਦੇ ਹਾਂ, ਜਿਸ ਦਾ ਸਾਡੇ page ਨੂੰ ਫਾਇਦਾ ਘੱਟ ਨੁਕਸਾਨ ਜ਼ਿਆਦਾ ਹੁੰਦਾ ਹੈ| ਜਿਵੇਂ ਕਿ ਅਸੀਂ Facebook ਦੇ algorithm ਦੀ ਗੱਲ ਕੀਤੀ ਸੀ, ਅਗਰ ਸਾਡੇ page 'ਤੇ Followers ਤਾਂ ਬਹੁਤ ਵੱਧ ਹੋਣ, ਪਰ ਸਾਡੀਆਂ Posts 'ਤੇ ਉਸ ਹਿਸਾਬ ਨਾਲ reactions ਬਹੁਤ ਘੱਟ ਆ ਰਹੇ ਹੋਣ, ਤਾਂ ਇਸ ਤੋਂ Facebook ਤਾਂ ਇਹੀ ਸਮਝੇਗਾ ਕਿ ਸਾਡੀਆਂ Posts Interesting ਨਹੀਂ ਹਨ ਅਤੇ promote ਕਰਨ ਲਾਇਕ ਹੀ ਨਹੀਂ ਹਨ|

ਇਸ ਕਰ ਕੇ ਸਾਨੂੰ ਹਮੇਸ਼ਾਂ Quantity ਨਾਲੋਂ ਜ਼ਿਆਦਾ Quality 'ਤੇ ਹੀ ਧਿਆਨ ਦੇਣਾ ਹੈ, ਚਾਹੇ ਸਾਡੇ Followers ਸ਼ੁਰੂਆਤ ਵਿੱਚ ਬਹੁਤ ਥੋੜ੍ਹੇ ਹੋਣ ਅਤੇ ਬਹੁਤ ਹੌਲੀ-ਹੌਲੀ ਸਾਡੇ ਨਾਲ ਜੁੜ ਰਹੇ ਹੋਣ, ਪਰ ਇਹ ਹੋਣੇ ਅਸਲੀ ਹੀ ਚਾਹੀਦੇ ਹਨ| ਲੰਬੇ ਸਮੇਂ ਵਿੱਚ ਸਾਡੇ regular content ਤੋਂ ਪ੍ਰਭਾਵਿਤ ਹੋ ਕਿ ਸਾਡੇ Followers ਆਪਣੇ ਆਪ ਹੀ ਵਧਦੇ ਰਹਿੰਦੇ ਹਨ, ਇਹੀ ਅਸਲ ਵਿੱਚ ਇੱਕ ਚੰਗੀ ਰਣਨੀਤੀ ਸਾਬਿਤ ਹੁੰਦੀ ਹੈ| ਅਸੀਂ Quality ਬਣਾਈ ਰੱਖਣ ਲਈ ਸਾਡੇ page ਨਾਲ ਜੁੜਣ ਵਾਲੇ Followers 'ਤੇ ਰੋਕ ਤਾਂ ਨਹੀਂ ਲਗਾਵਾਂਗੇ ਪਰ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਜਿਸ ਤਰ੍ਹਾਂ ਦੇ ਲੋਕ ਸਾਡੇ page ਨਾਲ ਜੁੜ ਰਹੇ ਹਨ ਇਹ ਸਾਡੇ ਅਸਲੀ ਗ੍ਰਾਹਕ ਦੀ ਰੂਪ-ਰੇਖਾ ਨਾਲ ਮੇਲ ਖਾਂਦੇ ਲੋਕ ਹੋਣ, ਤਾਂ ਜੋ ਇਹਨਾਂ ਵਿੱਚੋ ਹੀ ਸੰਭਾਵੀ ਗ੍ਰਾਹਕ ਵੀ ਸਾਨੂੰ ਮਿਲ ਜਾਣ|


Page Followers ਬਣਾਉਣ ਦੀ ਸ਼ੁਰੂਆਤ ਕਰਨ ਲਈ ਅਸੀਂ ਆਪਣੇ Facebook 'ਤੇ ਜਿੰਨੇ ਵੀ Friend List ਵਿੱਚ ਸਾਡੇ ਕਰੀਬੀ ਹਨ ਉਹਨਾਂ ਨੂੰ invite ਭੇਜ ਸਕਦੇ ਹਾਂ| ਫੇਰ ਕੁੱਝ ਅਜਿਹੇ ਲੋਕ ਜਿਹੜੇ ਸਾਡੀਆਂ Posts ਨੂੰ Like ਅਤੇ Comment ਕਰ ਰਹੇ ਹਨ, ਪਰ ਹਲੇ ਸਾਡਾ page follow ਨਹੀਂ ਕੀਤਾ ਹੋਇਆ, ਉਹਨਾਂ ਨੂੰ ਵੀ invite ਭੇਜ ਸਕਦੇ ਹਾਂ| ਇਸ ਨੂੰ ਕਰਨ ਲਈ ਅਗਰ ਸਾਡੀ post ਦੀਆਂ likes ਨੂੰ click ਕਰੀਏ ਤਾਂ ਪੂਰੀ ਸੂਚੀ ਖੁਲ੍ਹ ਜਾਂਦੀ ਹੈ, ਜਿਸ ਵਿੱਚ ਇਹ ਜ਼ਿਕਰ ਕੀਤਾ ਹੁੰਦਾ ਹੈ ਕਿ ਉਹਨਾਂ ਨੇ page like ਕੀਤਾ ਹੋਇਆ ਹੈ ਕਿ ਨਹੀਂ, ਅਤੇ ਉਹਨਾਂ ਨੂੰ Invite ਕਰਨ ਲਈ ਵੀ ਸਾਹਮਣੇ ਬਟਨ ਬਣਿਆ ਹੋਇਆ ਹੁੰਦਾ ਹੈ| ਇਸੇ ਤਰ੍ਹਾਂ ਹੌਲੀ-ਹੌਲੀ ਕਰ ਕਿ ਸਾਡੇ ਪ੍ਰਸ਼ੰਸਕ ਵੀ ਵਧਦੇ ਜਾਣਗੇ ਅਤੇ page followers ਵੀ|

ਆਪਣੇ Followers ਨੂੰ ਵਧਾਉਣ ਲਈ ਇੱਕ ਹੋਰ ਤਰੀਕਾ ਅਪਣਾਇਆ ਜਾਂ ਸਕਦਾ ਹੈ, ਉਹ ਹੈ Page Like Campaign ਯਾਨੀ ਕਿ Sponsored Posts ਚਲਾ ਕਿ| ਇਸ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਥੋੜ੍ਹੇ ਜਾਂ ਬਹੁਤੇ ਪੈਸੇ ਖ਼ਰਚ ਕਿ ਆਪਣੇ ਚੋਣਵੇਂ ਦਰਸ਼ਕਾਂ ਨੂੰ ਇਹ Posts ਵਿਖਾ ਸਕਦੇ ਹਾਂ ਅਤੇ ਉਹਨਾਂ ਵਿੱਚੋਂ ਹੀ Page Like ਵਾਲੀ CTA ਲਗਾ ਕਿ ਉਹਨਾਂ ਨੂੰ Followers ਵੀ ਬਣਾ ਸਕਦੇ ਹਾਂ| ਪਰ ਇਹ ਤਰੀਕਾ ਸਾਨੂੰ ਬਿਲਕੁਲ ਸ਼ੁਰੁਆਤ ਵਿੱਚ ਨਹੀਂ ਅਪਣਾਉਣਾ ਚਾਹੀਦਾ, ਬਲਕਿ ਜਦੋਂ ਸਾਡੇ page ਵਿੱਚ ਕੁੱਝ Content ਭਰ ਜਾਵੇ ਅਤੇ ਸਾਡੀਆਂ Posts 'ਤੇ reactions ਵੀ ਆ ਰਹੇ ਹੋਣ ਫ਼ਿਰ ਇਹਨਾਂ ਕੁੱਝ ਪਸੰਦੀਦਾ Posts ਨੂੰ ਚੁਣ ਕਿ ਹੀ ਇਹਨਾਂ ਦੀ sponsored advertisements ਚਲਾਉਣੀਆਂ ਚਾਹੀਦੀਆਂ ਹਨ| ਪਰ ਪੈਸੇ ਖਰਚਣ ਤੋਂ ਪਹਿਲਾਂ ਸਾਨੂੰ Facebook Advertisements ਦੀ ਅਤੇ Audience Selection ਦੀ ਕੁੱਝ basic knowledge ਲੈ ਲੈਣੀ ਚਾਹੀਦੀ ਹੈ, ਜਿਸ ਨੂੰ ਮੈਂ ਅਗਲੇ Episode ਵਿੱਚ cover ਕਰਨ ਵਾਲਾ ਹਾਂ| ਇਹ knowledge ਲੈ ਕਿ ਹੀ ਮੈਂ ਆਪ ਜੀ ਨੂੰ ਪੈਸੇ ਖਰਚਣ ਦੀ ਸਲਾਹ ਦੇਵਾਂਗਾ ਤਾਂ ਜੋ ਆਪ ਜੀ ਘੱਟ ਤੋਂ ਘੱਟ ਪੈਸੇ ਖ਼ਰਚ ਕਿ ਵੱਧ ਤੋਂ ਵੱਧ ਲਾਹਾ ਲੈ ਸਕੋ|


ਮੈਂ ਅੱਜ ਦੀ ਗੱਲ ਇੱਥੇ ਹੀ ਸਮਾਪਤ ਕਰ ਰਿਹਾ ਹਾਂ ਅਤੇ ਅਗਲੇ Episode ਵਿੱਚ ਗੱਲ ਕਰਾਂਗੇ ਅਸੀਂ Facebook 'ਤੇ Advertisement ਚਲਾਉਣ ਵਾਸਤੇ, ਆਪਣੀ Posts ਨੂੰ Boost ਕਰਨ ਵਾਸਤੇ ਅਤੇ Page Likes ਦੀ campaign ਚਲਾਉਣ ਵਾਸਤੇ ਬੁਨਿਆਦੀ ਗਿਆਨ ਲੈਣ ਬਾਰੇ|


ਮੈਨੂੰ ਉਮੀਦ ਹੈ facebook ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪ ਜੀ ਨੂੰ ਅਜਿਹੇ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|


ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|


ਪਿਆਰ ਭਰਿਆ ਧੰਨਵਾਦ

ਆਪ ਜੀ ਦਾ ਡਿਜੀਟਲ ਸਰਦਾਰਜੀ

Comentários


bottom of page