ਦੋਸਤੋ ਅਸੀਂ ਪਿੱਛਲੇ Episode ਵਿੱਚ ਗੱਲ ਕੀਤੀ ਸੀ, ਕਿ #Facebook ਨੂੰ ਆਪਣੇ business ਵਿੱਚ ਇਸਤੇਮਾਲ ਕਰ ਕੇ ਅਸੀਂ ਆਪਣੇ #Business ਦੇ 4 Important #Goals ਨੂੰ achieve ਕਰ ਸਕਦੇ ਹਾਂ| ਮੈਂ ਫਿਰ ਤੋਂ ਇਹਨਾਂ Goals ਨੂੰ ਦੁਹਰਾ ਦਿੰਦਾ ਹਾਂ :
Brand Awareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ
Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ
Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ
Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ
ਅਸੀਂ Brand Awareness ਵਾਸਤੇ ਪਿੱਛਲੇ Episode ਵਿੱਚ ਇੱਕ Facebook Page ਬਣਾਉਣ ਬਾਰੇ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ| ਇਸ ਦੂਸਰੇ episode ਵਿੱਚ ਅਸੀਂ ਗੱਲ ਕਰਾਂਗੇ ਕਿ Facebook ਵਿੱਚ posts ਪਾ ਕਿ ਅਸੀਂ #CustomerEngagement ਕਿਵੇਂ ਕਰਨੀ ਹੈ ਅਤੇ ਆਪਣੇ facebook page ਵਿੱਚ ਕਿਹੋ ਜੇਹਾ #QualityContent ਪਾਉਣਾ ਹੈ, ਜਿਸ ਨਾਲ ਸਾਡਾ ਗ੍ਰਾਹਕ ਸਾਡੇ ਨਾਲ ਜੁੜਿਆ ਮਹਿਸੂਸ ਕਰੇ| ਸਾਡੇ ਗ੍ਰਾਹਕ ਦੀ ਜ਼ਿੰਦਗੀ ਵਿੱਚ ਇਸ content ਨਾਲ ਲਾਭ ਜ਼ਰੂਰ ਹੋਵੇ ਅਤੇ ਇਸ ਉਜਾਗਰੀ ਵਾਸਤੇ ਉਹ ਸਾਡੇ ਕਾਰੋਬਾਰ ਨੂੰ ਸਹਿਯੋਗੀ ਮੰਨ ਲਾਵੇ|
Episode 2
ਗੱਲ ਸ਼ੁਰੂ ਕਰਣ ਤੋਂ ਪਹਿਲਾਂ ਜਾਣਦੇ ਹਾਂ ਕਿ Customer ਦੇ ਨਾਲ ਆਖ਼ਿਰ ਇਹ Engagement ਦਾ ਅਸਲ ਮਤਲਬ ਕੀ ਹੈ ਅਤੇ ਇਸਦਾ ਮਕਸਦ ਕੀ ਹੈ? Customer Engagement ਦਾ ਮਤਲਬ ਹੈ ਕਿ ਅਸੀਂ Facebook Page ਵਿੱਚ ਜੋ ਵੀ Content, posts ਦੇ ਰੂਪ ਵਿੱਚ ਪਾਵਾਂਗੇ, ਉਸ ਨੂੰ ਵੇਖਣ ਵਾਲਾ ਉਸ post ਨੂੰ ਰੁੱਕ ਕਿ ਪੂਰਾ ਵੇਖੇ, ਉਸ 'ਤੇ ਕੁੱਝ ਨਾ ਕੁੱਝ ਪ੍ਰਕਿਰਿਆ ਕਰੇ ਜਿਵੇਂ ਕਿ Like ਜਾਂ Share ਕਰੇ ਜਾਂ ਉਸ post ਉੱਤੇ ਕੋਈ comment ਲਿੱਖ ਛੱਡੇ| ਅਤੇ ਅਸੀਂ ਵੀ ਉਸ reaction ਨੂੰ Like ਕਰ ਕਿ, ਸਾਹਮਣੇ ਵੇਲੇ ਦੇ comment ਨੂੰ reply ਕਰਦਿਆਂ ਉਸ ਦਾ ਧੰਨਵਾਦ ਕਰ ਦਈਏ ਜਾਂ ਪੁੱਛੇ ਕਿਸੇ ਸਵਾਲ੍ਹ ਦਾ ਜਵਾਬ ਦੇ ਦੇਈਏ| ਇਸ ਨਾਲ ਸਾਡਾ customer ਸਾਡੇ ਨਾਲ engage ਹੋ ਜਾਂਦਾ ਹੈ ਅਤੇ ਅੱਗੇ ਤੋਂ ਹੋਰ posts 'ਤੇ react ਕਰਣ ਲਈ ਪ੍ਰੇਰਿਤ ਹੋ ਜਾਂਦਾ ਹੈ| ਇਸ ਦਾ ਮਕਸਦ ਸਿਰਫ਼ ਇਹੀ ਹੁੰਦਾ ਹੈ ਕਿ ਸਾਡਾ customer ਸਾਡੇ ਨਾਲ ਜੁੜਿਆ ਮਹਿਸੂਸ ਕਰਦਾ ਹੈ ਅਤੇ ਸਾਨੂੰ ਆਪਣਾ ਕਰੀਬੀ ਸਮਝਣ ਲੱਗ ਪੈਂਦਾ ਹੈ|
ਹੁਣ ਅਸੀਂ ਗੱਲ ਕਰਦੇ ਹਾਂ ਇਸ ਕਰੀਬੀ ਰਿਸ਼ਤੇ ਨੂੰ ਬਣਾਉਣ ਵਾਸਤੇ ਸਾਡਾ Content ਯਾਨੀ ਕਿ ਸਾਡੀਆਂ posts ਦੀ ਕੀ ਖ਼ਾਸੀਅਤ ਹੋਣੀ ਚਾਹੀਦੀ ਹੈ? ਸਾਡੀਆਂ Posts ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੋਣੀ ਚਿਹਿਦੀ ਹੈ ਕਿ, ਇਹਨਾਂ ਨੂੰ ਦੇਖਣ ਵਾਲੇ ਦੀ ਜ਼ਿੰਦਗੀ ਵਿੱਚ ਇਸ ਨਾਲ ਕੁੱਝ ਨਾ ਕੁੱਝ ਬੇਹਤਰੀ ਜ਼ਰੂਰ ਹੋਵੇ ਅਤੇ ਉਹ ਸਾਡੇ Brand ਨੂੰ ਇਸ ਸੁਧਾਰ ਦਾ ਸਹਿਯੋਗੀ ਮੰਨ ਲਵੇ|
ਅਸੀਂ ਇਹਨਾਂ Posts ਰਾਹੀਂ :
ਆਪਣੇ product ਦੀਆਂ ਵਿਸ਼ੇਸ਼ਤਾਵਾਂ ਅਤੇ ਲਾਭ ਦਸ ਸਕਦੇ ਹਾਂ
ਸਾਡੇ product ਨੂੰ ਤਿਆਰ ਕਰਨ ਲਈ ਅਸੀਂ ਜੋ ਪ੍ਰੀਕਿਰਿਆ ਅਪਣਾਉਂਦੇ ਹਾਂ, ਉਹ ਦਿਖਾ ਸਕਦੇ ਹਾਂ
ਸਾਡੇ ਕਾਰੋਬਾਰ ਜਾਂ ਸਾਡੇ ਕਾਰੋਬਾਰ ਵਿੱਚ ਹੀ ਕਰਮੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਛੋਟੇ-ਛੋਟੇ vlogs ਰਾਹੀਂ ਵਿਖਾ ਸਕਦੇ ਹਾਂ
ਅਸੀਂ ਆਪਣੇ ਗ੍ਰਾਹਕਾਂ ਦੀ stories ਨੂੰ share ਕਰ ਸਕਦੇ ਹਾਂ
ਸਾਡੇ product ਨੂੰ ਵਰਤ ਕਿ ਸਾਡੇ ਗ੍ਰਾਹਕਾਂ ਦੀ ਜ਼ਿੰਦਗੀ ਵਿੱਚ ਜੋ ਸੁਧਾਰ ਆਉਂਦਾ ਹੈ, ਉਹ ਦਿਖਾ ਸਕਦੇ ਹਾਂ
ਸਾਡੇ ਕਾਰੋਬਾਰ ਵਲੋਂ ਕੀਤੇ ਚੰਗੇ ਕੰਮਾਂ ਨੂੰ ਤਾਂ Facebook 'ਤੇ ਖੁੱਲ੍ਹ ਕਿ ਵਿਖਾ ਸਕਦੇ ਹਾਂ
ਬਸ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ, ਸਾਡੀਆਂ Posts ਅਸਲੀਅਤ ਨਾਲ ਮੇਲ ਖਾਂਦੀਆਂ ਹੋਣ ਅਤੇ ਇਨੀਆਂ ਦਿਲਚਸਪ ਹੋਣ ਕਿ ਵੇਖਣ ਵਾਲਾ ਪਹਿਲੇ 2-3 ਸਕਿੰਟਾਂ ਵਿੱਚ ਹੀ ਇਸ ਨੂੰ ਪੂਰਾ ਵੇਖਣ ਦਾ ਮਨ ਬਣਾ ਲਵੇ| ਇੱਥੇ ਅਗਰ ਅਸੀਂ ਇਹ ਸਮਝ ਲਈਏ ਕਿ Facebook ਸਾਡੇ ਤੋਂ ਕਿ ਚਾਹੁੰਦਾ ਹੈ ਅਤੇ ਉਸ ਬਦਲੇ ਸਾਨੂੰ Facebook ਤੋਂ ਕਿ ਮਿਲੇਗਾ ਤਾਂ ਇਹ ਕਰਨਾ ਸਾਡੇ ਲਈ ਬਹੁਤ ਅਸਾਨ ਹੋ ਜਾਵੇਗਾ| Facebook ਚਾਹੁੰਦਾ ਹੈ ਕਿ ਸਾਡੀਆਂ posts ਅਜਿਹੀਆਂ ਹੋਣ ਕਿ ਵੇਖਣ ਵਾਲੇ ਵੱਧ ਤੋਂ ਵੱਧ ਸਮਾਂ Facebook 'ਤੇ ਬਿਤਾਉਣ, ਉਹ ਇਹਨਾਂ ਤੋਂ ਉਚਾਟ ਹੋ ਕੇ ਕਿਸੇ ਹੋਰ platform 'ਤੇ ਨਾ ਜਾਣ| ਇਸੇ ਕਰ ਕਿ ਉਹ ਆਪ ਹੀ 3 ਮਿੰਟ ਤੋਂ ਵੱਡੀਆਂ ਅਤੇ interesting content ਵਾਲੀਆਂ videos ਅਤੇ ਜ਼ਿਆਦਾ ਸਮਾਂ ਵੇਖੀ ਜਾਣ ਵਾਲੀਆਂ Posts ਨੂੰ ਤਰਜੀਹ ਦੇ ਕੇ ਵੱਧ ਤੋਂ ਵੱਧ ਵਿਖਾਂਉਦਾ ਹੈ| ਦਰਅਸਲ Facebook ਦਾ algorithm ਅਜਿਹਾ ਹੁੰਦਾ ਹੈ ਕਿ Facebook ਸਾਡੀ ਕਿਸੇ ਵੀ ਪੋਸਟ ਨੂੰ ਸਿਰਫ਼ 10-20 % Followers ਤੱਕ ਹੀ ਦਿਖਾਉਂਦਾ ਹੈ ਅਤੇ ਇਸ post 'ਤੇ ਉਹਨਾਂ ਵਲੋਂ ਕੀਤੇ reaction ਤੋਂ ਅੰਦਾਜ਼ਾ ਲਗਾਉਂਦਾ ਹੈ ਕਿ ਇਹ ਪੋਸਟ ਕਿੰਨੀ interesting ਹੈ ਅਤੇ ਫਿਰ ਇਸਦੀ reach ਵਧਾ ਕਿ 50% ਜਾਂ 100% ਜਾਂ ਪੂਰੀ ਤਰ੍ਹਾਂ viral ਹੀ ਕਰ ਦਿੰਦਾ ਹੈ|
ਇਸ ਤੋਂ ਇਲਾਵਾ ਸਾਡੀ post ਦੀ ਇੱਕ ਹੋਰ ਖ਼ਾਸੀਅਤ ਜ਼ਰੂਰ ਹੋਣੀ ਚਾਹੀਦੀ ਹੈ, ਇਸ ਵਿੱਚ ਹਮੇਸ਼ਾਂ ਕੋਈ ਨਾ ਕੋਈ CTA ਯਾਨੀ Call To Action ਜ਼ਰੂਰ ਲੱਗਾ ਹੋਣਾ ਚਾਹੀਦਾ ਹੈ| ਮਤਲਬ ਸਾਡੀ post ਨੂੰ ਵੇਖਣ ਵਾਲਾ ਅਗਰ ਇਸਨੂੰ ਵੇਖਣ ਤੋਂ ਬਾਅਦ ਸਾਨੂੰ ਸੰਪਰਕ ਕਰਨਾ ਚਾਹੇ ਜਾਂ ਸਾਡੇ ਬਾਰੇ ਕੁੱਝ ਹੋਰ ਜਾਨਣਾ ਚਾਹੇ ਤਾਂ ਅੱਗੇ ਵਧਣ ਲਈ ਕੋਈ CTA ਬਟਨ ਦਬਾ ਕਿ ਤੁਰੰਤ ਅਗਲਾ ਕਦਮ ਚੁੱਕ ਸਕੇ|
ਇਹ CTA ਬਟਨ ਕੁੱਝ ਇਸ ਪ੍ਰਕਾਰ ਦੇ ਹੁੰਦੇ ਹਨ :
Call Now
Send Message
Book Now
Learn More
Sign Up
Use App ਆਦਿ
ਇਸ ਦਾ ਮਕਸਦ ਇਹ ਹੁੰਦਾ ਹੈ ਕਿ ਸਾਡੇ customer ਨੂੰ ਸਾਡੇ ਤੱਕ ਪਹੁੰਚਣ ਵਾਸਤੇ ਬਹੁਤਾ ਜਤਨ ਨਾ ਕਰਨਾ ਪਵੇ|
ਆਪਣੀ ਇਸ Episode ਦੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਖ਼ਾਸ ਗੱਲ ਕਰਨੀ ਜ਼ਰੂਰੀ ਹੈ, ਉਹ ਹੈ ਸਾਡੀ Posts ਦੀ frequency ਬਾਰੇ, ਕਿ ਸਾਨੂੰ ਇਹ Posts ਕਿੰਨੀਆਂ ਅਤੇ ਕਦੋਂ ਕਦੋਂ ਪਾਉਣੀਆਂ ਚਾਹੀਦੀਆਂ ਹਨ? ਵੈਸੇ ਤਾਂ ਇਸ ਦਾ ਕੋਈ ਪੱਕਾ ਮਾਪਦੰਡ ਨਹੀਂ ਹੁੰਦਾ, ਪਰ ਜਿਵੇਂ ਕਿ ਅਸੀਂ ਇਹ ਕੰਮ ਆਪਣੇ ਕਾਰੋਬਾਰ ਵਾਸਤੇ ਕਰ ਰਹੇ ਹਾਂ ਤਾਂ ਰੋਜ਼ਾਨਾ ਘਟੋ-ਘੱਟ ਇੱਕ post ਤਾਂ ਕਰਨੀ ਹੀ ਚਾਹੀਦੀ ਹੈ| ਜਿਸ ਵਿੱਚ ਹਫ਼ਤੇ ਵਿੱਚ 1-2 video, 3-4 picture design ਅਤੇ 1-2 Polls ਜਾਂ questions ਅਤੇ ਖ਼ਾਸ ਦਿਨ-ਤਿਓਹਾਰ ਦੀ ਮੁਬਾਰਕ ਦੀ ਪੋਸਟ ਹੋਣੀਆਂ ਚਾਹੀਦੀਆਂ ਹਨ| ਅਗਰ ਅਸੀਂ ਕੋਈ ਖ਼ਾਸ event ਦੀ ਮੇਜ਼ਬਾਨੀ ਕਰ ਰਹੇ ਹਾਂ ਤਾਂ ਉਸ event ਤੋਂ ਕੁੱਝ ਦਿਨ ਪਹਿਲਾਂ ਅਤੇ ਕੁੱਝ ਦਿਨ ਬਾਅਦ ਤੱਕ ਸਾਡੀਆਂ Posts ਵਿੱਚ ਉਸ event ਦੀ ਹੀ ਗੱਲ ਹੋਣੀ ਚਾਹੀਦੀ ਹੈ|
ਸਾਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਰੁਝੇਵੇਂ ਦੇ ਨਾਲ-ਨਾਲ ਰੋਜ਼ ਇਹ ਕੰਮ ਕਰਨਾ ਥੋੜ੍ਹਾ ਮੁਸ਼ਕਿਲ ਅਤੇ ਗ਼ੈਰ-ਜ਼ਰੂਰੀ ਲੱਗ ਸਕਦਾ ਹੈ, ਇਸ ਲਈ ਸਾਨੂੰ ਆਪਣੇ content ਦੀ planning ਕਰ ਕਿ ਕੋਈ ਇਕੱਠਾ ਸਮਾਂ ਲਗਾ ਕਿ ਸਾਰੀਆਂ Posts ਨੂੰ ਇੱਕੋ ਵਾਰ design ਕਰ ਕਿ schedule ਕਰ ਲੈਣਾ ਚਾਹੀਦਾ ਹੈ| ਇਸ ਨਾਲ ਸਾਨੂੰ ਰੋਜ਼ ਰੋਜ਼ ਇਸ ਬਾਰੇ ਸੋਚਣਾ ਨਹੀਂ ਪਵੇਗਾ ਅਤੇ ਤੁਰਦੇ-ਫ਼ਿਰਦੇ ਅਗਰ ਕੋਈ content ਦਾ ਵਿਚਾਰ ਮਨ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਲਿੱਖ ਕਿ ਅਗਲੇ ਹਫ਼ਤੇ ਜਾਂ ਮਹੀਨੇ ਦੇ calender planning ਵਿੱਚ ਪਾਉਣ ਨਾਲ ਸਾਨੂੰ ਕਦੇ ਵੀ content ideas ਦੀ ਘਾਟ ਮਹਿਸੂਸ ਨਹੀਂ ਹੋਵੇਗੀ|
ਮੈਂ ਅੱਜ ਦੀ ਗੱਲ ਇੱਥੇ ਹੀ ਸਮਾਪਤ ਕਰ ਰਿਹਾ ਹਾਂ ਅਤੇ ਅਗਲੇ Episode ਵਿੱਚ ਗੱਲ ਕਰਾਂਗੇ ਅਸੀਂ ਇਹਨਾਂ Posts ਨੂੰ ਵੇਖਣ ਵਾਲੇ ਦਰਸ਼ਕਾਂ ਬਾਰੇ ਯਾਨੀ ਕਿ ਆਪਣੇ Facebook Page ਦੇ Quality Followers ਕਿਸ ਤਰ੍ਹਾਂ ਬਣ ਸਕਦੇ ਹਨ, ਇਸ ਬਾਰੇ|
ਮੈਨੂੰ ਉਮੀਦ ਹੈ facebook ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪਜੀ ਅਗਰ facebook ਬਾਰੇ ਪੂਰੀ YouTube Video ਵੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਨੂੰ ਕਲਿੱਕ ਕਰ ਕੇ ਵੇਖ ਸਕਦੇ ਹੋ | ਆਪ ਜੀ ਨੂੰ ਅਜਿਹੇ ਹੋਰ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|
ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|
ਪਿਆਰ ਭਰਿਆ ਧੰਨਵਾਦ
ਆਪ ਜੀ ਦਾ ਡਿਜੀਟਲ ਸਰਦਾਰਜੀ
Comments