top of page
Writer's pictureDigital Sardarji

ਭਾਗ 4 - Facebook ਵਿੱਚ ਕਰਾਂਗੇ ਅਸੀਂ ਭਾਈਚਾਰਕ ਸਾਂਝ ਦੀ ਰਚਨਾ | Community Building

ਦੋਸਤੋ ਅਸੀਂ ਪਿੱਛਲੇ 3 Episodes ਵਿੱਚ ਗੱਲ ਕੀਤੀ ਸੀ, ਕਿ #Facebook ਨੂੰ ਆਪਣੇ business ਵਿੱਚ ਇਸਤੇਮਾਲ ਕਰ ਕੇ ਅਸੀਂ ਆਪਣੇ #Business ਦੇ 4 Important #Goals ਨੂੰ achieve ਕਰ ਸਕਦੇ ਹਾਂ| ਮੈਂ ਫਿਰ ਤੋਂ ਇਹਨਾਂ Goals ਨੂੰ ਦੁਹਰਾ ਦਿੰਦਾ ਹਾਂ :

Brand Awareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ
Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ
Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ
Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ

ਅਸੀਂ ਪਿੱਛਲੇ Episodes ਵਿੱਚ Brand Awareness ਵਾਸਤੇ ਇੱਕ Facebook Page ਬਣਾਉਣ ਬਾਰੇ ਅਤੇ Quality Content ਪਾ ਕਿ ਇਸ page ਨੂੰ ਚਲਾਉਣ ਬਾਰੇ ਅਤੇ ਕਿਸ ਤਰ੍ਹਾਂ ਆਪਣੇ Quality Audience ਯਾਨੀ ਕਿ Real Followers ਬਣਾਉਣੇ ਹਨ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ| ਹੁਣ ਅਸੀਂ ਇਸ Episode ਵਿੱਚ ਗੱਲ ਕਰਾਂਗੇ ਕਿ ਅਸੀਂ ਆਪਣੇ customer ਨਾਲ Cummunity ਦੀ ਰਚਨਾ ਯਾਨੀ ਕਿ ਭਾਈਚਾਰਕ ਸਾਂਝ ਕਿਸ ਤਰ੍ਹਾਂ ਕਰਨੀ ਹੈ|

Episode 4

ਹੁਣ ਤੱਕ ਸਾਡੇ ਕੋਲ ਅੱਛੇ Content ਵਾਲਾ Facebook page ਵੀ ਤਿਆਰ ਹੋ ਚੁਕਿਆ ਹੈ ਅਤੇ ਇਸ ਵਿੱਚ ਸਾਡੇ ਨਾਲ Followers ਵੀ ਜੁੜਨਾ ਸ਼ੁਰੂ ਹੋ ਗਏ ਹਨ, ਪਰ Community Building ਵਾਸਤੇ ਇੱਕ ਵਿਸ਼ੇਸ਼ ਤੱਤ ਦੀ ਹਲੇ ਵੀ ਕੰਮੀ ਹੈ, ਉਹ ਹੈ ਦੋ ਤਰਫ਼ਾ ਸ਼ਮੂਲੀਅਤ ਦੀ| ਮਤਲਬ ਅਸੀਂ ਚਾਹੁੰਦੇ ਹਾਂ ਕਿ ਸਿਰਫ਼ ਅਸੀਂ ਹੀ ਨਹੀਂ ਆਪਣੀ ਗੱਲ ਸਾਡੇ ਗ੍ਰਾਹਕ ਤੱਕ ਨਾ ਪਹੁੰਚਾਈਏ ਬਲਕਿ ਸਾਡਾ ਗ੍ਰਾਹਕ ਵੀ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕੇ| ਇਸ ਵਾਸਤੇ ਸਾਨੂੰ ਇੱਕ Facebook Group ਵੀ ਬਣਾ ਲੈਣਾ ਚਾਹੀਦਾ ਹੈ|



Facebook Group ਵੀ Facebook Page ਵਾਂਗ ਹੀ ਕੰਮ ਕਰਦਾ ਹੈ, ਬਸ ਇਸ ਵਿੱਚ ਫ਼ਰਕ ਇਹ ਹੁੰਦਾ ਹੈ ਕਿ, ਇੱਥੇ ਜਿਹੜੇ ਵੀ group ਦੇ members ਬਣਦੇ ਹਨ ਉਹਨਾਂ ਲਈ post ਪਾ ਕਿ ਦੋ ਤਰਫ਼ਾ engagement ਦੀ ਖੁਲ੍ਹ ਹੁੰਦੀ ਹੈ| ਇਸ ਲਈ ਸਾਨੂੰ ਇਸ group ਦਾ ਨਾਮ ਕੁੱਝ ਅਜਿਹਾ ਰੱਖਣਾ ਚਾਹੀਦਾ ਹੈ ਕਿ ਇਸ ਵਿੱਚ ਜੁੜਨ ਵਾਲੇ members ਇਸ ਨੂੰ ਸਾਡੇ brand ਅਤੇ ਆਪਣੇ ਆਪ ਨਾਲ relate ਕਰ ਸਕਣ| ਮਿਸਾਲ ਦੇ ਤੌਰ 'ਤੇ ਤੁਸੀਂ ਮੇਰਾ Facebook Group 'ਡਿਜੀਟਲ ਜਾਗਰੂਕਤਾ ਦਾ ਸਫ਼ਰ' ਵੇਖ ਸਕਦੇ ਹੋ, ਜਿਸ ਵਿੱਚ ਡਿਜੀਟਲ ਦੇ ਸੰਬੰਧ ਵਿੱਚ ਮੇਰੇ ਵੱਲੋਂ ਜਾਂ ਇਸ ਵਿੱਚ ਜੁੜੇ ਹੋਏ members ਵੱਲੋਂ Posts ਪਾਈ ਜਾਂ ਸਕਦੀ ਹੈ| ਇਹ ਦੋ ਤਰਫ਼ਾ ਜਾਣਕਾਰੀ ਦੇ ਅਦਾਨ-ਪ੍ਰਦਾਨ ਦੇ ਕਰ ਕਿ ਹੀ ਇੱਕ group ਵਿੱਚ page ਨਾਲੋਂ ਵੱਧ organic engagement ਹੁੰਦੀ ਹੈ|


ਅਸੀਂ ਇਸ group ਦੇ ਕੁੱਝ rules ਵੀ set ਕਰ ਸਕਦੇ ਹਾਂ, ਅਤੇ members ਵੱਲੋਂ ਪਾਈਆਂ ਜਾਣ ਵਾਲੀਆਂ Posts ਨੂੰ ਪਾਉਣ ਤੋਂ ਪਹਿਲਾਂ ਮਨਜ਼ੂਰੀ ਦੇ ਕੇ ਪਾਉਣ ਦੀ ਇਜਾਜ਼ਤ ਵੀ ਦੇ ਸਕਦੇ ਹਾਂ| ਇਸ ਦਾ ਮਕਸਦ ਇਹ ਹੁੰਦਾ ਹੈ ਕਿ ਕੋਈ member ਅਗਰ group ਦੇ ਸਿਧਾਂਤ ਦੇ ਉਲਟ ਕੋਈ ਪੋਸਟ ਪਾਉਂਦਾ ਹੈ ਜਾਂ ਸਿਰਫ਼ ਆਪਣੀ ਹੀ Advertisement ਪਾ ਕਿ spam ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਤੁਹਾਡੀ ਇਜਾਜ਼ਤ ਤੋਂ ਬਗ਼ੈਰ ਨਾ ਕਰ ਸਕੇ|


ਆਪਣੀ ਇਸ Episode ਦੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਇੱਕ ਹੋਰ ਖ਼ਾਸ ਗੱਲ ਕਰਨੀ ਜ਼ਰੂਰੀ ਹੈ, ਉਹ ਹੈ ਜਿਵੇਂ ਅਸੀਂ ਆਪਣੇ ਦਰਸ਼ਕਾਂ ਤੋਂ ਸਾਡੀਆਂ Posts 'ਤੇ reaction ਦੀ ਉਮੀਦ ਰੱਖਦੇ ਹਾਂ, ਸਾਨੂੰ ਵੀ ਆਪਣੇ group ਦੇ members ਵੱਲੋਂ ਪਾਈਆਂ Posts ਉੱਤੇ ਕੋਈ ਨਾ ਕੋਈ reaction ਜ਼ਰੂਰ ਦੇਣਾ ਚਾਹੀਦਾ ਹੈ| ਅਗਰ ਉਸ ਨੇ ਕੋਈ ਅੱਛੀ ਜਾਣਕਾਰੀ Share ਕੀਤੀ ਹੈ ਤਾਂ ਉਸ ਦੀ ਤਾਰੀਫ਼ ਕਰ ਸਕਦੇ ਹਾਂ ਜਾਂ ਅਗਰ ਉਸ ਨੇ ਕੋਈ ਸਵਾਲ੍ਹ ਪੁੱਛਿਆ ਹੈ ਤਾਂ ਜਵਾਬ ਦੇਣਾ ਤਾਂ ਬਹੁਤ ਹੀ ਲਾਜ਼ਮੀ ਗੱਲ ਹੈ|


ਮੈਂ ਅੱਜ ਦੀ ਗੱਲ ਇੱਥੇ ਹੀ ਸਮਾਪਤ ਕਰ ਰਿਹਾ ਹਾਂ ਅਤੇ ਅਗਲੇ Episode ਵਿੱਚ ਗੱਲ ਕਰਾਂਗੇ ਅਸੀਂ Facebook 'ਤੇ Advertisement ਚਲਾਉਣ ਵਾਸਤੇ, ਆਪਣੀ Posts ਨੂੰ Boost ਕਰਨ ਵਾਸਤੇ ਅਤੇ Page Likes ਦੀ campaign ਚਲਾਉਣ ਵਾਸਤੇ ਬੁਨਿਆਦੀ ਗਿਆਨ ਲੈਣ ਬਾਰੇ|


ਮੈਨੂੰ ਉਮੀਦ ਹੈ facebook ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪ ਜੀ ਨੂੰ ਅਜਿਹੇ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|


ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|


ਪਿਆਰ ਭਰਿਆ ਧੰਨਵਾਦ

ਆਪ ਜੀ ਦਾ ਡਿਜੀਟਲ ਸਰਦਾਰਜੀ

コメント


bottom of page