Episode 1 : Facebook Page ਬਣਾਉਣ ਦੀ ਵਿਧੀ
ਇਸ ਸਮੇਂ Facebook ਦੁਨੀਆਂ ਦਾ ਸਭ ਤੋਂ ਵੱਡਾ Marketing Platform ਹੈ| ਭਾਰਤ ਵਿੱਚ ਇਸ ਦੇ ਕੋਈ 30 ਕਰੋੜ ਐਕਟਿਵ ਉਪਭੋਗਤਾ ਨੇ, ਅਤੇ ਇਹ ਇੱਕ ਅਜੇਹੀ ਆਬਾਦੀ ਦਾ 98% ਹਿੱਸਾ ਹੈ, ਜਿੰਨ੍ਹਾਂ ਕੋਲ smartphone ਹਨ| ਇੱਕ ਅਨੁਮਾਨ ਅਨੁਸਾਰ ਇਹ ਆਂਕੜਾ ਅਗਲੇ ਕੁਝ ਸਾਲਾਂ ਵਿੱਚ ਦੁਗਣਾ ਹੋਣ ਵਾਲਾ ਹੈ| ਸੋ ਅਸੀਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਦਾ ਲਗਭਗ ਸਾਰਾ ਦਾ ਸਾਰਾ ਸੰਭਾਵੀ ਗ੍ਰਾਹਕ ਇਸ ਸਮੇਂ Facebook ਜ਼ਰੂਰ ਦੇਖ ਰਿਹਾ ਹੈ|
ਦੋਸਤੋ Facebook ਨੂੰ ਆਪਣੇ Business ਵਿੱਚ ਇਸਤੇਮਾਲ ਕਰ ਕਿ ਅਸੀਂ ਆਪਣੇ ਕਾਰੋਬਾਰ ਦੇ 4 ਅਹਿਮ ਟੀਚੇ ਯਾਨੀ Business Goals ਹਾਸਿਲ ਕਰ ਸਕਦੇ ਹਾਂ| ਇਹ Goals ਹਨ :
Brand Awareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ
Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ
Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ
Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ
ਸੋ ਮੈਂ ਇਹਨਾਂ ਚਾਰਾਂ important goals ਨੂੰ ਚਾਰ ਭਾਗਾਂ ਵਿੱਚ ਅਲੱਗ-ਅਲੱਗ episodes ਵਿੱਚ cover ਕਰਾਂਗਾ|
Episode 1
ਇਸ ਪਹਿਲੇ episode ਵਿੱਚ ਅਸੀਂ ਗੱਲ ਕਰਾਂਗੇ ਕਿਵੇਂ Facebook ਵਿੱਚ ਅਸੀਂ ਆਪਣੀ ਦੁਕਾਨ ਖੋਲ੍ਹਣੀ ਹੈ ਮਤਲਬ Facebook Page ਕਿਵੇਂ ਬਣਾਉਣਾ ਹੈ ਅਤੇ ਇਸ page ਵਿੱਚ ਕਿ ਖ਼ਾਸ ਸਰਗਰਮੀ ਕਰਨੀ ਹੈ ਕਿ ਸਾਡੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਹੋਣ ਲੱਗ ਜਾਵੇ ਅਤੇ ਸਾਡੇ ਕਾਰੋਬਾਰ ਦੀ ਪ੍ਰਸਿੱਧੀ ਹੋ ਜਾਵੇ|
Facebook Page ਬਣਾਉਣ ਵਾਸਤੇ ਆਪ ਜੀ ਮੇਰੇ ਮੋਬਾਈਲ 'ਤੇ ਇਹ ਵੀਡੀਓ ਵੇਖ ਕਿ ਜਾਣਕਾਰੀ ਹਾਸਿਲ ਕਰ ਸਕਦੇ ਹੋ
ਤਾਂ ਹੁਣ ਸਾਡਾ Facebook Page ਤਿਆਰ ਹੋ ਚੁਕਿਆ ਹੈ, ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇਸ page ਨੂੰ ਚਲਾਉਣ ਬਾਰੇ | ਇਸ ਦਾ ਇੱਕੋ-ਇੱਕ ਤਰੀਕਾ ਹੈ ਕਿ ਸਾਨੂੰ ਇਸ page ਵਿੱਚ regular posts ਪਾਉਣੀਆਂ ਹਨ, ਜੋ ਕਿ ਅਸੀਂ ਫੋਟੋ, ਵੀਡੀਓ, ਜਾਂ ਕੁੱਝ ਲਿੱਖ ਕਿ ਵੀ share ਕਰ ਸਕਦੇ ਹਾਂ| ਅਸੀਂ ਇਸ ਵਿੱਚ ਵੀਡੀਓ ਰਾਹੀਂ live ਵੀ ਜਾਂ ਸਕਦੇ ਹਾਂ ਅਤੇ ਕੋਈ ਛੋਟੀ video reel ਬਣਾ ਕਿ ਵੀ ਪਾ ਸਕਦੇ ਹਾਂ| ਇੱਕ ਹੋਰ ਤਰੀਕਾ ਹੈ ਆਪਣੀ regularity ਬਣਾਉਣ ਦਾ, ਉਹ ਹੈ ਰੋਜ਼ਾਨਾ story ਵਿੱਚ ਕੁੱਝ ਨਾ ਕੁੱਝ ਜ਼ਰੂਰ share ਕਰਨਾ ਚਾਹੀਦਾ ਹੈ|
ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ, ਅਸੀਂ ਇਹ page ਆਪਣੇ business ਦਾ ਪ੍ਰਚਾਰ ਕਰਨ ਵਾਸਤੇ ਅਤੇ ਆਪਣੇ ਗ੍ਰਾਹਕ ਦੇ ਨਾਲ ਸ਼ਮੂਲੀਅਤ ਵਾਸਤੇ ਬਣਾਇਆ ਹੈ| ਇਸ ਲਈ ਸਾਨੂੰ ਸਾਡੇ followers ਦੀ quantity ਨਾਲੋਂ ਜ਼ਿਆਦਾ quality ਉੱਤੇ ਧਿਆਨ ਦੇਣਾ ਹੈ| ਸਾਡੀ posts ਵਿੱਚ ਵੀ content ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੇ ਗ੍ਰਾਹਕ ਦੀ ਜ਼ਿੰਦਗੀ ਵਿੱਚ ਉਜਾਗਰੀ ਹੀ ਹੋਵੇ| ਮੈਂ ਇਸ episode ਵਿੱਚ ਆਪਣੀ ਗੱਲ ਨੂੰ ਇੱਥੇ ਹੀ ਖ਼ਤਮ ਕਰਦਾ ਹਾਂ ਅਤੇ ਅਗਲੇ episode ਵਿੱਚ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ quality content ਪਾਉਣਾ ਹੈ ਕਿ ਸਾਡਾ customer ਸਾਡੇ ਨਾਲ engage ਜ਼ਰੂਰ ਹੋਵੇ|
ਮੈਨੂੰ ਉਮੀਦ ਹੈ facebook ਦਾ ਰੋਜ਼ਾਨਾ ਅਤੇ ਉਚਿੱਤ ਇਸਤਮਾਲ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਵਾਧਾ ਕਰੇਗਾ| ਆਪਜੀ ਅਗਰ facebook ਬਾਰੇ ਪੂਰੀ YouTube Video ਵੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਨੂੰ ਕਲਿੱਕ ਕਰ ਕੇ ਵੇਖ ਸਕਦੇ ਹੋ | ਆਪ ਜੀ ਨੂੰ ਅਜਿਹੇ ਹੋਰ ਟੂਲਜ਼ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|
ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|
ਪਿਆਰ ਭਰਿਆ ਧੰਨਵਾਦ
ਆਪ ਜੀ ਦਾ ਡਿਜੀਟਲ ਸਰਦਾਰਜੀ
Comments